ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੰਗਰੂਰ ਦੇ ਸਿਵਲ ਹਸਪਤਾਲ ਅੰਦਰ ਪਾਣੀ ਭਰ ਗਿਆ ਐ। ਇੱਥੇ ਮੀਂਹ ਦਾ ਪਾਣੀ ਭਰਨ ਕਾਰਨ ਸੀਵਰੇਜ ਸਿਸਟਮ ਵੀ ਫੇਲ੍ਹ ਹੋ ਗਿਆ ਐ, ਜਿਸ ਦੇ ਚਲਦਿਆਂ ਹਸਪਤਾਲ ਅੰਦਰ ਗੋਡੇ ਗੋਡੇ ਗੰਦਾ ਪਾਣੀ ਭਰ ਗਿਆ ਐ। ਜਿਸ ਕਾਰਨ ਇੱਥੇ ਇਲਾਜ ਕਰਵਾਉਣ ਆਏ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ।
ਹਾਲਤ ਇਹ ਐ ਕਿ ਇੱਥੇ ਮਰੀਜਾਂ ਦੀਆਂ ਪਰਚੀਆਂ ਕੱਟਣ ਵਾਲੇ ਕਾਊਂਟਰਾਂ ਅੱਗੇ ਆਵਾਰਾ ਕੁੱਤਿਆਂ ਨੇ ਡੇਰੇ ਲਾਏ ਹੋਏ ਨੇ। ਹਸਪਤਾਲ ਅੰਦਰ ਚਾਰੇ ਪਾਸੇ ਗੰਦੇ ਪਾਣੀ ਦੀ ਬਦਬੋਅ ਆ ਰਹੀ ਐ। ਮਰੀਜਾਂ ਨਾਲ ਆਏ ਲੋਕਾਂ ਦਾ ਕਹਿਣਾ ਐ ਕਿ ਉਹ ਇੱਥੇ ਇਲਾਜ ਲਈ ਆਏ ਸਨ ਪਰ ਇੱਥੇ ਬਣੇ ਹਾਲਾਤਾਂ ਤੋਂ ਜਾਪਦਾ ਐ ਕਿ ਜਿਵੇਂ ਉਹ ਖੁਦ ਬਿਮਾਰ ਹੋ ਕੇ ਹੀ ਜਾਵਾਂਗੇ।