ਹੁਸ਼ਿਆਰਪੁਰ ’ਚ ‘ਮਿਲਾਵਟਖੋਰ’ ਫੈਕਟਰੀ ਦਾ ਦਾਅਵਾ/ ਕੋਲਡ ਡਰਿੰਕਸ ਦੀ ਐਕਸਪਾਇਰੀ ਬਦਲਣ ਦੀ ਵੀਡੀਓ ਵਾਇਰਲ/ ਫੋਨ ਦੇ ਬਾਵਜੂਦ ਨਹੀਂ ਪਹੁੰਚੇ ਸਿਹਤ ਅਫ਼ਸਰ, ਲੋਕਾਂ ਨੇ ਮੰਗੀ ਜਾਂਚ

0
1

 

ਹੁਸ਼ਿਆਰਪੁਰ-ਚਿੰਤਪੂਰਨੀ ਮਾਰਗ ’ਤੇ ਪਿੰਡ ਕੋਟਲਾ ਗੌਂਸਪੁਰ ਵਿੱਚ ਇੱਕ ਫੈਕਟਰੀ ਅੰਦਰ ਕੋਲਡ ਡਰਿੰਕਸ ਦੀਆਂ ਬੋਤਲਾਂ ਦੀ ਐਕਸਪਾਇਰੀ ਤਾਰੀਖ ਬਦਲੇ ਜਾਣ ਦਾ ਲੋਕਾਂ ਵੱਲੋਂ ਦਾਅਵਾ ਕੀਤਾ ਗਿਆ ਹੈ। ਮਾਮਲੇ ਨਾਲ ਸਬੰਧਤ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੁਹੱਲਾ ਮਾਊਂਟ ਵਿਊ ਕਲੋਨੀ ਦੇ ਵਸਨੀਕਾਂ ਮੁਤਾਬਕ ਉਨ੍ਹਾਂ ਨੂੰ ਫੈਕਟਰੀ ਅੰਦਰ ਕੁਝ ਗੜਬੜ ਹੋਣ ਦਾ ਸ਼ੱਕ ਹੋਇਆ, ਜਿਸ ਤੋਂ ਬਾਅਦ ਉਹ ਫੈਕਟਰੀ ਦੇ ਅੰਦਰ ਦਾਖ਼ਲ ਹੋਏ ਅਤੇ ਮੌਕੇ ਦੀ ਵੀਡੀਓ ਬਣਾਈ।
ਲੋਕਾਂ ਦਾ ਦਾਅਵਾ ਹੈ ਕਿ ਵੀਡੀਓ ਬਣਾਏ ਜਾਣ ਦੌਰਾਨ ਫੈਕਟਰੀ ਵਿੱਚ ਮੌਜੂਦ ਮਜ਼ਦੂਰ ਅਤੇ ਹੋਰ ਕਰਿੰਦੇ ਮੌਕੇ ਤੋਂ ਫ਼ਰਾਰ ਹੋ ਗਏ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਫੈਕਟਰੀ ਵਿੱਚ ਕੋਲਡ ਡਰਿੰਕਸ ਦੀਆਂ ਬੋਤਲਾਂ ’ਤੇ ਲੱਗੀ ਐਕਸਪਾਇਰੀ ਨੂੰ ਬਦਲਣ ਦਾ ਕੰਮ ਕੀਤਾ ਜਾ ਰਿਹਾ ਸੀ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਹੋਣਾ ਅਜੇ ਬਾਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਸਿਹਤ ਅਧਿਕਾਰੀ ਨੂੰ ਫੋਨ ਰਾਹੀਂ ਦਿੱਤੀ ਗਈ ਅਤੇ ਮੌਕੇ ’ਤੇ ਪਹੁੰਚਣ ਦੀ ਅਪੀਲ ਕੀਤੀ ਗਈ। ਪਰ ਕਥਿਤ ਤੌਰ ’ਤੇ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚੇ।
ਲੋਕਾਂ ਮੁਤਾਬਕ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਅਗਲੇ ਦਿਨ ਸਮਾਂ ਮਿਲਣ ’ਤੇ ਫੈਕਟਰੀ ਦਾ ਸਰਪ੍ਰਾਈਜ਼ ਵਿਜ਼ਿਟ ਕੀਤਾ ਜਾਵੇਗਾ। ਇਸ ’ਤੇ ਸਥਾਨਕ ਵਸਨੀਕਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਜੇਕਰ ਅਧਿਕਾਰੀ ਤੁਰੰਤ ਮੌਕੇ ’ਤੇ ਨਹੀਂ ਪਹੁੰਚਦੇ ਤਾਂ ਕਥਿਤ ਤੌਰ ’ਤੇ ਮੌਜੂਦ ਸਬੂਤ ਰਾਤੋ-ਰਾਤ ਹਟਾਏ ਜਾਂ ਬਦਲੇ ਜਾ ਸਕਦੇ ਹਨ। ਲੋਕਾਂ ਨੇ ਸਿਹਤ ਵਿਭਾਗ ਤੋਂ ਮਾਮਲੇ ਦੀ ਤੁਰੰਤ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here