ਪੰਜਾਬ ਲੁਧਿਆਣਾ ਦੇ ਆਤਮ ਨਗਰ ’ਚ ਕਾਂਗਰਸ ਦੀ ਸਰਗਰਮੀ/ ਵੱਖ-ਵੱਖ ਸਮਾਗਮਾਂ ਕਾਰਨ ਪਾਰਟੀ ਏਕਤਾ ’ਤੇ ਉੱਠੇ ਸਵਾਲ/ ਰਾਣਾ ਗੁਰਜੀਤ ਨੇ ਬੋਲੇ-ਦੋਵੇਂ ਪ੍ਰੋਗਰਾਮ ਕਾਂਗਰਸ ਦੇ ਹੀ ਹਨ By admin - November 27, 2026 0 4 Facebook Twitter Pinterest WhatsApp ਕਾਂਗਰਸ ਪਾਰਟੀ ਵਿੱਚ ਏਕਤਾ ਸਬੰਧੀ ਕੀਤੀ ਜਾ ਰਹੇ ਦਾਅਵਿਆਂ ਵਿਚਾਲੇ ਅੱਜ ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਕੜਵਲ ਵੱਲੋਂ ਜਵਾਨੀ ਸੰਭਾਲ ਯਾਤਰਾ ਦੇ ਤਹਿਤ ਸਾਈਕਲ ਮਾਰਚ ਕੱਢਿਆ ਗਿਆ। ਇਸੇ ਹਲਕੇ ਵਿੱਚ ਕੱਲ ਸਾਬਕਾ ਵਿਧਾਇਕ ਅਤੇ ਸੀਨੀਅਰ ਪਾਰਟੀ ਆਗੂ ਸੀ ਸਿਮਰਜੀਤ ਸਿੰਘ ਬੈਂਸ ਵੱਲੋਂ ਮੈਂਬਰ ਪਾਰਲੀਮੈਂਟ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਅਗਵਾਈ ਹੇਠ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮੌਕੇ ਸਾਈਕਲ ਮਾਰਚ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਕੋਲੋਂ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਦੋਵੇਂ ਪ੍ਰੋਗਰਾਮ ਕਾਂਗਰਸ ਪਾਰਟੀ ਦੇ ਹਨ। ਹਾਲਾਂਕਿ ਉਹਨਾਂ ਦੇ ਸਿਮਰਜੀਤ ਸਿੰਘ ਬੈਂਸ ਤੇ ਕੱਲ ਹੋਣ ਵਾਲੇ ਪ੍ਰੋਗਰਾਮ ਵਿੱਚ ਵੀ ਪਹੁੰਚਣ ਬਾਰੇ ਪੁੱਛਿਆ ਗਿਆ ਤਾਂ ਰਾਣਾ ਗੁਰਜੀਤ ਨੇ ਕਿਹਾ ਕਿ ਮੈਨੂੰ ਇਸ ਪ੍ਰੋਗਰਾਮ ਲਈ ਹੀ ਸੱਦਾ ਮਿਲਿਆ ਸੀ। ਜੇਕਰ ਸਿਮਰਜੀਤ ਬੈਂਸ ਸੱਦਣਗੇ ਤਾਂ ਉੱਥੇ ਵੀ ਪਹੁੰਚਣਗੇ। ਜਦ ਕਿ ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਬਾਰੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਤੋਂ ਜਮੀਨੀ ਹਾਲਾਤ ਬਿਲਕੁਲ ਉਲਟ ਹਨ।