ਪੰਜਾਬ ਗੁਰਦਾਸਪੁਰ ‘ਚ ਫੋਟੋਗ੍ਰਾਫਰ ਦੀ ਦੁਕਾਨ ‘ਤੇ ਚੋਰੀ/ ਢਾਈ ਲੱਖ ਦਾ ਸਾਮਾਨ ਲੈ ਕੇ ਫਰਾਰ ਹੋਏ ਚੋਰ/ ਦੁਕਾਨਦਾਰਾਂ ‘ਚ ਸਹਿਮ, ਪੁਲਿਸ ਗਸ਼ਤ ਵਧਾਉਣ ਦੀ ਮੰਗ By admin - November 10, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਮਗਰਮੁੱਦੀਆ ਦੇ ਅੱਡੇ ‘ਤੇ ਚੋਰਾਂ ਨੇ ਇੱਕ ਫੋਟੋਗ੍ਰਾਫਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਚੋਰ ਦੁਕਾਨ ਦੇ ਸ਼ਟਰ ਦੀਆਂ ਕੁੰਡੀਆਂ ਵੱਢ ਕੇ ਅੰਦਰ ਦਾਖ਼ਲ ਹੋਏ ਅਤੇ ਮਹਿੰਗਾ ਕੈਮਰਾ, ਕੰਪਿਊਟਰ, ਇਨਵਰਟਰ ਦੀ ਬੈਟਰੀ ਅਤੇ ਗੱਲੇ ਵਿੱਚ ਰੱਖੀ ਕਰੀਬ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨ ਦੇ ਮਾਲਕ ਅਮਨਦੀਪ ਸਿੰਘ ਮੁਤਾਬਕ ਚੋਰੀ ਕਾਰਨ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰ ਕੰਪਿਊਟਰ ਵੀ ਲੈ ਗਏ, ਜਿਸ ਵਿੱਚ ਵਿਆਹਾਂ ਦੀ ਫੋਟੋਗ੍ਰਾਫੀ ਨਾਲ ਸਬੰਧਤ ਮਹੱਤਵਪੂਰਨ ਡਾਟਾ ਮੌਜੂਦ ਸੀ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਲੱਕੀ ਸਟੂਡੀਓ ਦੇ ਮਾਲਕ ਅਮਨਦੀਪ ਨੇ ਦੱਸਿਆ ਕਿ ਉਹ ਦੋ ਤਿੰਨ ਦਿਨ ਤੋਂ ਲਗਾਤਾਰ ਵਿਆਹ ਦੇ ਫੰਕਸ਼ਨ ਤੇ ਸਨ ਅਤੇ ਅੱਜ ਸਵੇਰੇ ਕਿਸੇ ਗੁਆਂਡੀ ਦੁਕਾਨਦਾਰ ਨੇ ਉਸਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਦੁਕਾਨ ਤੇ ਆ ਕੇ ਦੇਖਿਆ ਤਾਂ ਚੋਰਾਂ ਨੇ ਸ਼ਟਰ ਨੂੰ ਤਾਲੇ ਲਗਾਉਣ ਵਾਲੀਆਂ ਕੁੰਡੀਆਂ ਹੀ ਵੜ ਦਿੱਤੀਆਂ ਸੀ ਤੇ ਅੰਦਰ ਸ਼ੀਸ਼ੇ ਵਾਲੇ ਦਰਵਾਜੇ ਦਾ ਲੋਕ ਤੋੜ ਕੇ ਦੁਕਾਨ ਵਿੱਚ ਰੱਖਿਆ ਮਹਿੰਗਾ ਕੈਮਰਾ, ਕੰਪਿਊਟਰ ਅਤੇ ਇਨਵਰਟਰ ਦੇ ਬੈਠੇ ਨਾਲ ਗੱਲੇ ਦਾ ਲੋਕ ਤੋੜ ਕੇ ਗੱਲੇ ਵਿੱਚ ਰੱਖੀ 25 ਹਜਾਰ ਦੀ ਨਕਦੀ ਵੀ ਚੋਰੀ ਕਰ ਲਈ ਸੀ । ਦੁਕਾਨਦਾਰ ਅਨੁਸਾਰ ਉਸਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਨਜ਼ਦੀਕੀ ਦੁਕਾਨਦਾਰਾਂ ਨੇ ਦੱਸਿਆ ਕਿ ਮਹੀਨਾ ਕੁ ਪਰ ਪਹਿਲਾਂ ਇੱਕ ਘਰ ਦੇ ਅੰਦਰ ਵੜ ਕੇ ਘਰ ਵਿੱਚ ਖੜੀਆਂ ਗੱਡੀਆਂ, ਟਿੱਪਰਾਂ ਦੇ ਬੈਟਰੇ ਵੀ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਸਨ ਅਤੇ ਇਸ ਤੋਂ ਪਹਿਲਾਂ ਵੀ ਚੋਰੀ ਦੀਆਂ ਕਈ ਘਟਨਾਵਾਂ ਇਲਾਕੇ ਵਿੱਚ ਹੋ ਚੁੱਕੀਆਂ ਹਨ ਪਰ ਪੁਲਿਸ ਦਾ ਇਹ ਸਵਾਲ ਕੋਈ ਧਿਆਨ ਨਹੀਂ । ਉਹਨਾਂ ਮੰਗ ਕੀਤੀ ਕਿ ਇਲਾਕੇ ਵਿੱਚ ਰਾਤ ਸਮੇਂ ਪੁਲਿਸ ਦੀ ਗਸ਼ਤ ਸ਼ੁਰੂ ਕੀਤੀ ਜਾਵੇ।