ਵਿਧਾਇਕ ਦਿਨੇਸ਼ ਚੱਢਾ ਨੇ ਕਾਂਗਰਸ ਲੀਡਰਸ਼ਿਪ ’ਤੇ ਹਮਲਾ/ ਬਰਿੰਦਰ ਢਿੱਲੋਂ ਖ਼ਿਲਾਫ਼ ਕਾਰਵਾਈ ’ਚ ਦੇਰੀ ਨੂੰ ਲੈ ਕੇ ਚੁੱਕੇ ਸਵਾਲ

0
2

 

ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਘੇਰਿਆ ਹੈ। ਉਨ੍ਹਾਂ ਨੇ ਕਾਂਗਰਸ ਭਵਨ ਵਿਖੇ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਹੋਏ ਕਥਿਤ ਮਾੜੇ ਵਿਵਹਾਰ ਦੇ ਮਾਮਲੇ ਵਿੱਚ ਕਾਂਗਰਸ ਵੱਲੋਂ ਕਾਰਵਾਈ ਨਾ ਕਰਨ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬਰਿੰਦਰ ਢਿੱਲੋਂ ਮਾਇਨਿੰਗ ਮਾਫੀਆਂ ਦਾ ਸਰਗਨਾ ਹੈ, ਜਿਸ ਦੇ ਚਲਦਿਆਂ ਕਾਂਗਰਸ ਇਸ ਖ਼ਿਲਾਫ਼ ਕਾਰਵਾਈ ਤੋਂ ਬਚ ਰਹੀ ਹੈ। ਉਨ੍ਹਾਂ ਨੇ ਬਰਿੰਦਰ ਢਿੱਲੋਂ ਦੀ ਮਾਈਨਿੰਗ ਕਾਰੋਬਾਰ ਵਿੱਚ ਭੂਮਿਕਾ ਨੂੰ ਲੈ ਕੇ ਕਈ ਦਾਅਵੇ ਕੀਤੇ ਅਤੇ ਜਲੰਧਰ ਤੇ ਰੋਪੜ ਵਿੱਚ ਖੱਡਾਂ ਦਾ ਜ਼ਿਕਰ ਕਰਦਿਆਂ ਦਸਤਾਵੇਜ਼ੀ ਸਬੂਤ ਹੋਣ ਦੀ ਗੱਲ ਕਹੀ। ਉਨ੍ਹਾਂ ਦਾਅਵਾ ਕੀਤਾ ਕਿ ਬਰਿੰਦਰ ਢਿੱਲੋਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਇੱਕ ਕੇਸ ਵਿੱਚ ਇਸ ਦਾ ਖੁਦ ਇਕਸਾਫ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਤਰਖਾਣ ਮਾਜਰਾ ਮਾਮਲੇ ਨੂੰ ਲੈ ਕੇ ਦਲਿਤ ਭਾਈਚਾਰਾ ਸੜਕਾਂ ਉਤੇ ਹੈ ਪਰ ਕਾਂਗਰਸ ਪਾਰਟੀ ਨੇ ਇਕ ਕਾਰਨ ਦੱਸੋ ਨੋਟਿਸ ਦੇਣ ਤੋਂ ਸਿਵਾ ਬਰਿੰਦਰ ਢਿੱਲੋਂ ਤੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਬਰਿੰਦਰ ਢਿੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸਟੇਜ ਤੇ ਦਿਖਾਈ ਦਿੱਤੇ ਹਨ। ਬਰਿੰਦਰ ਢਿੱਲੋਂ ਖਿਲਾਫ ਸਬੂਤ ਜਾਰੀ ਕਰਦਿਆਂ ਦਿਨੇਸ਼ ਚੱਢਾ ਨੇ ਦਾਅਵਾ ਕੀਤਾ ਕਿ ਬਰਿੰਦਰ ਢਿੱਲੋਂ ਨੇ ਮੁਹੱਬਤ ਦੀ ਦੁਕਾਨ ਅੰਦਰ ਮਾਫੀਆ ਦਾ ਸਾਮਾਨ ਰੱਖਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਬਰਿੰਦਰ ਢਿੱਲੋਂ ਬਰਿੰਦਰ ਢਿੱਲੋਂ ਨੇ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ਅਤੇ ਵਕਾਲਤ ਦੀ ਡਿਗਰੀ ਵੀ ਮੁਕੰਮਲ ਨਹੀਂ ਲਈ, ਇਸ ਦੇ ਬਾਵਜੂਦ ਉਹ ਮਹਿਜ 29 ਸਾਲ ਦੀ ਉਮਰ ਵਿਚ ਇਕ ਖੱਡ ਦਾ ਮਾਲਕ ਬਣ ਗਿਆ ਸੀ। ਇਸ ਖੱਡ ਦੀ ਆਮਦ 4 ਕਰੋੜ ਪ੍ਰਤੀ ਸਾਲ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਸਥਿਤ ਇਹ ਖੱਡ 60 ਏਕੜ ਵਿਚ ਫੈਲੀ ਹੋਈ ਹੈ। ਇਸੇ ਤਰ੍ਹਾਂ ਰੋਪੜ ਜਿਲ੍ਹੇ ਵਿਚ ਵੀ ਵੱਡੀ ਖੱਡ ਮੌਜੂਦ ਹੈ। ਦਿਨੇਸ਼ ਚੱਢਾ ਨੇ ਕਿਹਾ ਕਿ ਉਹ ਕਦੇ ਵੀ ਬਿਨਾਂ ਸਬੂਤ ਤੋਂ ਗੱਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਬਰਿੰਦਰ ਢਿੱਲੋਂ ਨੇ ਇਸ ਦਾ ਇਕਸਾਫ ਬਰਿੰਦਰ ਢਿੱਲੋਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਾਏ ਗਏ ਕੇਸ ਵਿਚ ਵੀ ਕੀਤਾ ਹੈ।

LEAVE A REPLY

Please enter your comment!
Please enter your name here