ਪੰਜਾਬ ਅਮਲੋਹ ਵਿਖੇ 11 ਨਵੰਬਰ ਨੂੰ ਪਹੁੰਚਣਗੇ ਮੁੱਖ ਮੰਤਰੀ ਮਾਨ/ ਸ਼ਾਹਪੁਰ ਵਿਖੇ ਖੇਡ ਮੈਦਾਨ ਦਾ ਕਰਨਗੇ ਉਦਘਾਟਨ/ ਤਿਆਰੀਆਂ ਮੁਕੰਮਲ, ਰਣਜੀਤ ਬਾਵਾ ਵੀ ਲਾਉਣਗੇ ਹਾਜ਼ਰੀ By admin - November 10, 2026 0 1 Facebook Twitter Pinterest WhatsApp ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 11 ਨਵੰਬਰ ਨੂੰ ਅਮਲੋਹ ਦੌਰੇ ’ਤੇ ਰਹਿਣਗੇ। ਮੁੱਖ ਮੰਤਰੀ ਸਵੇਰੇ 11 ਵਜੇ ਅਮਲੋਹ ਦੀ ਦਾਣਾ ਮੰਡੀ ਵਿਖੇ ਪਹੁੰਚ ਕੇ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪਿੰਡ ਸ਼ਾਹਪੁਰ ਵਿਖੇ ਨਵੇਂ ਬਣੇ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ ਕਰਨਗੇ। ਇਸ ਮੌਕੇ ਪੰਜਾਬ ਭਰ ਵਿੱਚ ਬਣਾਏ ਗਏ 1000 ਖੇਡ ਮੈਦਾਨਾਂ ਦਾ ਰਸਮੀ ਉਦਘਾਟਨ ਵੀ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਤਿਆਰੀਆਂ ਜ਼ੋਰਾਂ ’ਤੇ ਹਨ। ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੱਸਿਆ ਕਿ ਰੈਲੀ ਲਈ ਲੋਕਾਂ ਦੇ ਬੈਠਣ, ਆਉਣ-ਜਾਣ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ਪਿੰਡਾਂ ਤੋਂ ਲੋਕਾਂ ਨੂੰ ਰੈਲੀ ਤੱਕ ਲਿਆਉਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਰੈਲੀ ਤੋਂ ਪਹਿਲਾਂ ਪੰਜਾਬੀ ਗਾਇਕ ਰਣਜੀਤ ਬਾਵਾ ਵੀ ਆਪਣੀ ਪੇਸ਼ਕਾਰੀ ਦੇਣਗੇ।