ਜਲੰਧਰ ਦੇ ਪਟਾਕਾ ਬਾਜ਼ਾਰ ’ਚ ਭਿੱੜੀਆਂ ਦੋ ਧਿਰਾਂ/ ਝੜਪ ਦੌਰਾਨ ਚੱਲੇ ਲੱਤਾਂ-ਮੁੱਕੇ/ ਕੁੱਟਮਾਰ ਦੀ ਵੀਡੀਓ ਵਾਇਰਲ, ਪੁਲਿਸ ਕਰ ਰਹੀ ਜਾਂਚ

0
1

ਜਲੰਧਰ ਦੇ ਰਾਓਵਾਲੀ ਪਿੰਡ ਦੇ ਪਟਾਕਾ ਬਾਜ਼ਾਰ ਵਿੱਚ ਦੀਵਾਲੀ ਮੌਕੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪਟਾਕੇ ਖਰੀਦਣ ਆਏ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਬਹਿਸ ਨੇ ਹੱਥੋਪਾਈ ਦਾ ਰੂਪ ਧਾਰ ਲਿਆ ਅਤੇ ਦੋਵੇਂ ਪਾਸਿਆਂ ਤੋਂ ਨੌਜਵਾਨਾਂ ਨੇ ਇੱਕ-ਦੂਜੇ ’ਤੇ ਲੱਤਾਂ, ਮੁੱਕਿਆਂ ਅਤੇ ਥੱਪੜਾਂ ਦੀ ਵਰਖਾ ਕਰ ਦਿੱਤੀ। ਇਸ ਪੂਰੀ ਘਟਨਾ ਦੀ ਵੀਡੀਓ ਇੱਕ ਰਾਹਗੀਰ ਵੱਲੋਂ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ ਗਈ, ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਵਾਇਰਲ ਵੀਡੀਓ ਦੇ ਆਧਾਰ ’ਤੇ ਝਗੜੇ ਵਿੱਚ ਸ਼ਾਮਲ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here