ਪੰਜਾਬ ਸੰਗਰੂਰ ’ਚ ਕਿਸਾਨਾਂ ’ਤੇ ਅੱਗ ਦਾ ਕਹਿਰ/ 8 ਏਕੜ ਪੱਕਾ ਝੋਨਾ ਸੜ ਕੇ ਸੁਆਹ/ ਵਾਢੀ ਤੋਂ ਦੋ ਦਿਨ ਪਹਿਲਾਂ ਸੜੀ ਫ਼ਸਲ By admin - November 9, 2026 0 1 Facebook Twitter Pinterest WhatsApp ਸੰਗਰੂਰ ਦੇ ਪਿੰਡ ਲਹਿਲ ਕਲਾਂ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਖੇਤਾਂ ਵਿੱਚ ਲੱਗੀ ਅੱਗ ਕਾਰਨ ਦੋ ਕਿਸਾਨਾਂ ਦੀ ਕਰੀਬ 8 ਏਕੜ ਪੱਕੀ ਝੋਨੇ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਦੀਵਾਲੀ ਦੀਆਂ ਖੁਸ਼ੀਆਂ ਕਿਸਾਨ ਪਰਿਵਾਰਾਂ ਲਈ ਮਾਤਮ ਵਿੱਚ ਬਦਲ ਗਈਆਂ। ਕਿਸਾਨਾਂ ਮੁਤਾਬਕ ਫਸਲ ਦੀ ਦੋ ਦਿਨ ਬਾਅਦ ਕੱਟਾਈ ਕਰਵਾਉਣੀ ਸੀ ਪਰ ਬਿਜਲੀ ਤਾਰਾਂ ਦੀ ਸਪਾਰਕਿੰਗ ਕਾਰਨ ਲੱਗੀ ਅੱਗ ਨੇ ਸਾਰੀ ਫਸਲ ਸਾੜ ਕੇ ਸੁਆਹ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜ ਕਿਸਾਨ ਮੀਂਹ ਕਾਰਨ ਫ਼ਸਲ ਦਾ ਨੁਕਸਾਨ ਵੀ ਝੱਲ ਚੁੱਕੇ ਹਨ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਨੁਕਸਾਨ ਦੀ ਭਰਪਾਈ ਮੰਗੀ ਹੈ। ਕਿਸਾਨਾਂ ਅਨੁਸਾਰ ਖੇਤਾਂ ਵਿੱਚ ਬਿਜਲੀ ਦੀ ਸਪਾਰਕਿੰਗ ਕਾਰਨ ਅੱਗ ਲੱਗੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਕਈ ਏਕੜ ਪੱਕਾ ਝੋਨਾ ਇਸ ਦੀ ਲਪੇਟ ਵਿੱਚ ਆ ਗਿਆ। ਇਸ ਅੱਗ ਦੀ ਮਾਰ ਇੱਕ ਅਜਿਹੇ ਮਜ਼ਦੂਰ ਕਿਸਾਨ ਨੂੰ ਵੀ ਪਈ, ਜਿਸ ਨੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕੀਤੀ ਹੋਈ ਸੀ। ਪਹਿਲਾਂ ਮੀਂਹ ਕਾਰਨ ਉਸ ਦੀ ਗੋਭੀ ਦੀ ਫ਼ਸਲ ਨੁਕਸਾਨੀ ਗਈ ਅਤੇ ਹੁਣ ਪੱਕਾ ਝੋਨਾ ਵੀ ਅੱਗ ਦੀ ਭੇਟ ਚੜ੍ਹ ਗਿਆ। ਪਰਿਵਾਰ ਦੀ ਇਸ ਮੰਦਹਾਲੀ ਅਤੇ ਲਗਾਤਾਰ ਪੈ ਰਹੀ ਕੁਦਰਤੀ ਮਾਰ ਦਾ ਜ਼ਿਕਰ ਕਰਦਿਆਂ ਮਜ਼ਦੂਰ ਕਿਸਾਨ ਦੀ ਮਾਤਾ ਦਰਸ਼ਨਾ ਕੌਰ ਦੇ ਗੱਲ ਕਰਦਿਆਂ ਹੰਝੂ ਵਹਿ ਤੁਰੇ। ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜੀ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਬਿਨਾਂ ਦੇਰੀ ਬਣਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਇਸ ਔਖੀ ਘੜੀ ਵਿੱਚ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕੇ।