ਮਾਹਿਲਪੁਰ ’ਚ ਅਹਾਤਾ ਮਾਲਕ ’ਤੇ ਪਰਵਾਸੀਆਂ ਦਾ ਹਮਲਾ/ ਕੁੱਟਮਾਰ ਕਰ ਕੇ ਨਕਦੀ ਤੇ ਮੋਬਾਈਲ ਖੋਹਣ ਦੇ ਇਲਜ਼ਾਮ/ ਖਾਣੇ ਦੇ ਪੈਸੇ ਮੰਗਣ ’ਤੇ ਹਮਲਾ, ਪੁਲਿਸ ਕਰ ਰਹੀ ਜਾਂਚ

0
2

 

ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿੱਚ ਅਹਾਤੇ ਦੇ ਮਾਲਕ ਅਤੇ ਉਸ ਦੇ ਭਰਾ ’ਤੇ 40 ਤੋਂ 50 ਪ੍ਰਵਾਸੀ ਮਜ਼ਦੂਰਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਦੋਵੇਂ ਭਰਾ ਗੰਭੀਰ ਜ਼ਖ਼ਮੀ ਹੋ ਗਏ। ਪੀੜਤ ਡੈਨੀ ਅਤੇ ਭਰਾ ਕੁਲਦੀਪ ਮੁਤਾਬਕ, ਦੇਰ ਰਾਤ ਦਾਣਾ ਮੰਡੀ ਵਿੱਚ ਕੰਮ ਕਰਨ ਵਾਲੇ ਕੁਝ ਮਜ਼ਦੂਰ ਉਨ੍ਹਾਂ ਦੇ ਅਹਾਤੇ ’ਤੇ ਖਾਣਾ ਖਾਣ ਆਏ ਸਨ। ਖਾਣੇ ਦੇ ਪੈਸੇ ਮੰਗਣ ’ਤੇ ਕਥਿਤ ਤੌਰ ’ਤੇ ਉਨ੍ਹਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਫੋਨ ਕਰਕੇ ਆਪਣੇ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ। ਪੀੜਤਾਂ ਦਾ ਦੋਸ਼ ਹੈ ਕਿ ਇਸ ਤੋਂ ਬਾਅਦ 40 ਤੋਂ 50 ਮਜ਼ਦੂਰਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਅਤੇ ਗੱਲੇ ਵਿੱਚੋਂ ਨਕਦੀ ਲੈ ਕੇ ਫਰਾਰ ਹੋ ਗਏ।
 ਪੀੜਤ ਦੇ ਦੱਸਣ ਅਨੁਸਾਰ ਪਰਵਾਸੀਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਪੈਸੇ ਨਾ ਦੇਣ ਦੇ ਬਹਾਨੇ ਉਹਨਾਂ ਨਾਲ ਲੜਨ ਲੱਗ ਪਏ। ਗੱਲ ਇੱਥੇ ਨਹੀਂ ਰੁਕੀ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਸਾਥੀਆਂ ਨੂੰ ਫੋਨ ਕਰਕੇ ਆਹਤੇ ਉੱਤੇ ਬੁਲਾਇਆ ਗਿਆ ਜਿਸ ਮੌਕੇ ਹਾਤੇ ਤੇ 50 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੇ ਅਹਾਤਾ ਦੇ ਮਾਲਕ ਅਤੇ ਉਸਦੇ ਭਰਾ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਜਖਮੀ ਕਰ ਦਿੱਤਾ ਅਤੇ ਪ੍ਰਵਾਸੀ ਮਜ਼ਦੂਰ ਉਨਾਂ ਦੇ ਮੋਬਾਈਲ ਫੋਨ ਅਤੇ ਗੱਲੇ ਵਿੱਚ ਰੱਖੇ ਪੈਸੇ ਵੀ ਖੋਹ ਕੇ ਦੋ ਫਰਾਰ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਹ ਇਲਾਜ ਲਈ ਦਾਖਲ ਕਰਵਾਇਆ ਗਿਆ। ਡਾਕਟਰ ਉਮੇਸ਼ ਨੇ ਦੱਸਿਆ ਕਿ ਉਹਨਾਂ ਦੇ ਕੋਲ ਦੋ ਮਰੀਜ਼ ਆਏ ਹਨ ਅਤੇ ਉਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇੱਕ ਦੇ ਸਿਰ ਤੇ ਵੀ ਕਾਫੀ ਗੰਭੀਰ ਸੱਟ ਲੱਗੀ ਹੈ ਅਤੇ ਸਿਰ ਉਤੇ ਟਾਂਕੇ ਵੀ ਲੱਗੇ ਹਨ।

LEAVE A REPLY

Please enter your comment!
Please enter your name here