ਗੁਰਦਾਸਪੁਰ ‘ਚ ਕਿੰਨਰਾਂ ਦੋ ਧੜਿਆਂ ਵਿਚਾਲੇ ਝੜਪ/ ਵਧਾਈ ਮੰਗਣ ਨੂੰ ਲੈ ਕੇ ਸੜਕ ‘ਤੇ ਹੋਇਆ ਵਿਵਾਦ/ ਥਾਣਾ ਸਿਟੀ ‘ਚ ਇੱਕ-ਦੂਜੇ ਖ਼ਿਲਾਫ਼ ਸ਼ਿਕਾਇਤ

0
1

ਗੁਰਦਾਸਪੁਰ ਵਿੱਚ ਵਧਾਈ ਮੰਗਣ ਨੂੰ ਲੈ ਕੇ ਕਿੰਨਰ ਸਮਾਜ ਦੇ ਦੋ ਧੜਿਆਂ ਵਿਚਾਲੇ ਇੱਕ ਵਾਰ ਫਿਰ ਸੜਕ ‘ਤੇ ਟਕਰਾਅ ਦੇਖਣ ਨੂੰ ਮਿਲਿਆ ਹੈ। ਦੋਵਾਂ ਧਿਰਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਇੱਕ ਵਾਰ ਫਿਰ ਥਾਣਾ ਸਿਟੀ ਵਿੱਚ ਇੱਕ-ਦੂਜੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਹਿਰ ਵਿੱਚ ਰਹਿਣ ਵਾਲੇ ਕਿੰਨਰ ਧੜੇ ਨੇ ਦੋਸ਼ ਲਗਾਇਆ ਕਿ ਬਾਹਰੋਂ ਆਉਣ ਵਾਲਾ ਦੂਜਾ ਧੜਾ ਉਨ੍ਹਾਂ ਦੇ ਇਲਾਕੇ ਵਿੱਚ ਵਧਾਈ ਮੰਗਦਾ ਹੈ ਅਤੇ ਗੁੰਡਾਗਰਦੀ ਕਰਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਵਿੱਚ ਉਚਿਤ ਕਾਰਵਾਈ ਕਰਨ ਅਤੇ ਇਸ ਵਿਵਾਦ ਦਾ ਪੱਕਾ ਹੱਲ ਕੱਢਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਕਰੀਬ 15 ਦਿਨ ਪਹਿਲਾਂ ਵੀ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਵਾਂ ਪਾਸਿਆਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਬਾਵਜੂਦ ਅੱਜ ਮੁੜ ਦੋਵਾਂ ਧੜਿਆਂ ਵਿਚਾਲੇ ਵਿਵਾਦ ਸਾਹਮਣੇ ਆ ਗਿਆ।

LEAVE A REPLY

Please enter your comment!
Please enter your name here