ਪੰਜਾਬ ਗੁਰਦਾਸਪੁਰ ਦੇ ਸਰਾਫਾ ਬਾਜ਼ਾਰ ਦੀ ਰੌਣਕ ਘਟੀ/ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡੀ ਗਿਰਾਵਟ/ ਕੀਮਤਾਂ ਹੋਰ ਡਿੱਗਣ ਦੀ ਉਡੀਕ ਕਰ ਰਹੇ ਗ੍ਰਾਹਕ By admin - October 28, 2026 0 2 Facebook Twitter Pinterest WhatsApp ਤਿਉਹਾਰਾਂ ਦੇ ਸੀਜ਼ਨ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਨੇ ਗੁਰਦਾਸਪੁਰ ਦੇ ਸਰਾਫਾ ਬਾਜ਼ਾਰ ਦੀ ਰੌਣਕ ਘਟਾ ਦਿੱਤੀ ਹੈ। ਪਿਛਲੇ ਸਾਲ ਤੋਂ ਲਗਾਤਾਰ ਵਧ ਰਹੀਆਂ ਕੀਮਤਾਂ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਮੁਤਾਬਕ, ਸੋਨਾ ਪਹਿਲਾਂ 2 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਪਹੁੰਚ ਗਿਆ ਸੀ, ਜਦਕਿ ਚਾਂਦੀ ਦੀ ਕੀਮਤ 4 ਲੱਖ ਰੁਪਏ ਪ੍ਰਤੀ ਕਿਲੋ ਤੱਕ ਜਾ ਪਹੁੰਚੀ ਸੀ ਜੋ ਹੁਣ ਘਟ ਕੇ ਸੋਨਾ 1 ਲੱਖ 42 ਹਜ਼ਾਰ ਰੁਪਏ ਅਤੇ ਚਾਂਦੀ ਦੀ ਕੀਮਤ 1 ਲੱਖ 95 ਹਜ਼ਾਰ ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਕੀਮਤਾਂ ਵਿੱਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਗਾਹਕ ਖਰੀਦਦਾਰੀ ਕਰਨ ਤੋਂ ਪਹਿਲਾਂ ਇੰਤਜ਼ਾਰ ਕਰ ਰਹੇ ਹਨ। ਕਈ ਗਾਹਕਾਂ ਨੂੰ ਉਮੀਦ ਹੈ ਕਿ ਕੀਮਤਾਂ ਵਿੱਚ ਹੋਰ ਕਮੀ ਆ ਸਕਦੀ ਹੈ। ਦੂਜੇ ਪਾਸੇ, ਅਕਸ਼ੈ ਤ੍ਰਿਤੀਆ ਅਤੇ ਦੀਵਾਲੀ ਵਰਗੇ ਤਿਉਹਾਰਾਂ ਨੂੰ ਦੇਖਦਿਆਂ ਸਰਾਫਾ ਕਾਰੋਬਾਰੀ ਗਾਹਕਾਂ ਦੀ ਉਡੀਕ ਕਰ ਰਹੇ ਹਨ। ਗਾਹਕਾਂ ਦੀ ਘੱਟ ਆਮਦ ਕਾਰਨ ਕਾਰੋਬਾਰੀ ਵੀ ਮਾਯੂਸ ਨਜ਼ਰ ਆ ਰਹੇ ਹਨ।