ਪੰਜਾਬ ਧੂਰੀ ਸਿਵਲ ਹਸਪਤਾਲ ’ਚ ਡਾਕਟਰ ਨਾਲ ਹੱਥੋਪਾਈ ਦੀ ਕੋਸ਼ਿਸ਼/ ਸਟਰੈਚਰ ਸਹੀ ਥਾਂ ਰੱਖਣ ਲਈ ਤੋਂ ਨਰਾਜ ਸੀ ਹਮਲਾਵਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਤਕ ਪਹੁੰਚਿਆ ਮਾਮਲਾ By admin - October 25, 2026 0 1 Facebook Twitter Pinterest WhatsApp ਧੂਰੀ ਦੇ ਸਿਵਲ ਹਸਪਤਾਲ ਵਿੱਚ ਡਾਕਟਰ ਨਾਲ ਹੱਥੋਪਾਈ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦੇ ਇੱਕ ਸਾਥੀ ਵੱਲੋਂ ਡਾਕਟਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀਆਂ ਤਸਵੀਰਾਂ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਘਟਨਾ ਤੋਂ ਬਾਅਦ ਹਸਪਤਾਲ ਦੇ ਡਾਕਟਰ ਡਾ. ਰੁਪਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਡਾਕਟਰ ਮੁਤਾਬਕ ਉਸ ਨੇ ਹਮਲਾਵਰ ਨੂੰ ਸਟਰੈਚਰ ਨਿਰਧਾਰਤ ਥਾਂ ਉਤੇ ਰੱਖਣ ਲਈ ਕਿਹਾ ਸੀ, ਜਿਸ ਤੋਂ ਨਰਾਜ ਹੋ ਕੇ ਹਮਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰੁਪਿੰਦਰ ਸਿੰਘ ਮੁਕਾਬਕ ਮਰੀਜ਼ ਦਾ ਸਾਥੀ ਸਟਰੈਚਰ ਲੱਭ ਰਿਹਾ ਸੀ। ਸਟਰੈਚਰ ਮਿਲਣ ਤੋਂ ਬਾਅਦ ਮਰੀਜ਼ ਨੂੰ ਐਂਬੂਲੈਂਸ ਤੱਕ ਪਹੁੰਚਾਉਣ ਦੇ ਬਾਵਜੂਦ ਉਸ ਨੂੰ ਨਿਰਧਾਰਤ ਥਾਂ ’ਤੇ ਰੱਖਣ ਦੀ ਬਜਾਏ ਬਾਹਰ ਹੀ ਛੱਡ ਦਿੱਤਾ ਗਿਆ। ਜਦੋਂ ਡਾਕਟਰ ਨੇ ਸਟਰੈਚਰ ਨੂੰ ਸਹੀ ਥਾਂ ’ਤੇ ਰੱਖਣ ਲਈ ਕਿਹਾ, ਤਾਂ ਮਰੀਜ਼ ਦੇ ਸਾਥੀ ਨੇ ਕਥਿਤ ਤੌਰ ’ਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਡਾਕਟਰ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਗਿਆ ਹੈ ਅਤੇ ਹੁਣ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਵਿੱਚ ਪ੍ਰੋਗਰਾਮ ਕਾਰਨ ਪੁਲਿਸ ਰੁੱਝੀ ਹੋਈ ਹੈ। ਇਸ ਮਾਮਲੇ ’ਤੇ ਪੁਲਿਸ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।