ਖਰੜ ਹਸਪਤਾਲ ਅੰਦਰ ਅਚਾਨਕ ਚੱਲੀ ਗੋਲੀ/ ਗੋਲੀ ਦੇ ਛਰੇ ਲੱਗਣ ਨਾਲ ਔਰਤ ਜ਼ਖਮੀ/ ਇਲਾਜ਼ ਲਈ ਆਏ ਵਿਅਕਤੀ ਕੋਲ ਮੌਜੂਦ ਸੀ ਪਿਸਟਲ

0
2

ਖਰੜ ਦੇ ਸਿਵਲ ਹਸਪਤਾਲ ਵਿਚ ਅਚਾਨਕ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ। ਗੋਲੀ ਦੇ ਛਰੇ ਲੱਗਣ ਕਾਰਨ ਇੱਕ ਔਰਤ ਦੇ ਪੈਰ ਵਿੱਚ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਮੋਰਿੰਡਾ ਵਿੱਚ ਹੋਈ ਝੜਪ ਦੌਰਾਨ ਜ਼ਖ਼ਮੀ ਹੋਏ ਕਈ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਇਸੇ ਦੌਰਾਨ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਕੋਲ ਮੌਜੂਦ ਪਿਸਤੌਲ ਵਿੱਚੋਂ ਅਚਾਨਕ ਗੋਲੀ ਚੱਲ ਗਈ। ਗੋਲੀ ਦੀ ਆਵਾਜ਼ ਸੁਣਦਿਆਂ ਹੀ ਹਸਪਤਾਲ ਅੰਦਰ ਦਹਿਸ਼ਤ ਫੈਲ ਗਈ।
ਪ੍ਰਤੱਖਦਰਸ਼ੀਂ ਮੁਤਾਬਕ ਘਟਨਾ ਤੋਂ ਬਾਅਦ ਹਥਿਆਰ ਲੈ ਕੇ ਆਏ ਵਿਅਕਤੀ ਦੇ ਨਾਲ ਮੌਜੂਦ ਕੁਝ ਲੋਕ ਜਲਦਬਾਜ਼ੀ ਵਿੱਚ ਹਸਪਤਾਲ ਤੋਂ ਚਲੇ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਸਵਾਲ ਇਹ ਹੈ ਕਿ ਹਸਪਤਾਲ ਵਰਗੀ ਜਨਤਕ ਥਾਂ ’ਤੇ ਹਥਿਆਰ ਕਿਵੇਂ ਪਹੁੰਚਿਆ ਅਤੇ ਗੋਲੀ ਚੱਲਣ ਦੇ ਪੂਰੇ ਮਾਮਲੇ ਵਿੱਚ ਕੌਣ-ਕੌਣ ਸ਼ਾਮਲ ਸੀ।

LEAVE A REPLY

Please enter your comment!
Please enter your name here