ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਡਾਕਟਰ ਦਾ ਹੰਗਾਮਾ/ ਮਾਰਕੀਟ ਕਮੇਟੀ ਚੇਅਰਮੈਨ ਨੂੰ ਧਮਕਾਉਣ ਦੇ ਲੱਗੇ ਇਲਜ਼ਾਮ/ ਚੇਅਰਮੈਨ ਵੱਲੋਂ ਡਾਕਟਰ ਖਿਲਾਫ ਕਾਰਵਾਈ ਦੀ ਮੰਗ

0
3

 

ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਚ ਇਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਡਾਕਟਰ ਅਤੇ ਮਾਰਕੀਟ ਕਮੇਟੀ ਚੇਅਰਮੈਨ ਵਿਚਾਲੇ ਤਿੱਖੀ ਬਹਿਸ਼ ਹੋ ਗਈ। ਇਸ ਦੌਰਾਨ ਹਸਪਤਾਲ ਦਾ ਇਕ ਡਾਕਟਰ ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਸਿਰਸਵਾਲ ਨੂੰ ਧਮਕਾਉਂਦਾ ਨਜ਼ਰ ਆਇਆ। ਡਾਕਟਰ ਨੇ ਚੇਅਰਮੈਨ ਨੂੰ ਹਸਪਤਾਲ ਆਉਣ ਦਾ ਕਾਰਨ ਪੁੱਛਿਆ ਅਤੇ ਗੱਡੀ ਦੇ ਕਾਗਜਾਤ ਦਿਖਾਣ ਨੂੰ ਕਿਹਾ, ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਤਿੱਖੀ ਬਹਿਸ਼ ਹੋ ਗਈ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੋਵਾਂ ਨੂੰ ਸ਼ਾਂਤ ਕਰਵਾਇਆ। ਚੇਅਰਮੈਨ ਅਸ਼ੋਕ ਸਿਰਸਵਾਲ ਨੇ ਡਾਕਟਰ ਖਿਲਾਫ ਕਾਰਵਾਈ ਮੰਗੀ ਹੈ।
ਦਰਅਸਲ ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਸਿਰਸਵਾਲ ਆਪਣੇ ਹਲਕੇ ਵਿਚ ਹੋਈ ਲੜਾਈ ਝਗੜੇ ਨੂੰ ਲੈ ਕੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਬਾਹਰ ਆਏ ਸਨ। ਇਸ ਝਗੜੇ ਵਿਚ ਇਕ ਪਰਿਵਾਰ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਉਹ ਪਰਿਵਾਰ ਨਾਲ ਗੱਲਬਾਤ ਕਰ ਰਹੇ ਸੀ। ਇਸੇ ਦੌਰਾਨ ਜਦੋਂ ਉਹ ਵਾਪਸ ਗੱਡੀ ਵਿੱਚ ਬੈਠ ਕੇ ਬਾਹਰ ਨਿਕਲਣ ਲੱਗੇ ਤਾਂ ਹਸਪਤਾਲ ਦੇ ਇੱਕ ਡਾਕਟਰ ਨੇ ਉਹਨਾਂ ਦੀ ਗੱਡੀ ਰੋਕੀ, ਜਿਸ ਤੋਂ ਬਾਦ ਦੋਵੇਂ ਧਿਰਾਂ ਵਿਚਾਲੇ ਬਹਿਸ਼ ਹੋ ਗਈ। ਚੇਅਰਮੈਨ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਦਾ ਇਸ ਤਰ੍ਹਾਂ ਦਾ ਵਰਤਾਓ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਹ ਇਸ ਦੀ ਸ਼ਿਕਾਇਤ ਮੈਡੀਕਲ ਸੁਪਰਡੈਂਟ ਰਜਿੰਦਰ ਹਸਪਤਾਲ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਕੋਲ ਵੀ ਕਰਨਗੇ।

LEAVE A REPLY

Please enter your comment!
Please enter your name here