ਫਰੀਦਕੋਟ ’ਚ ਸੰਸਥਾ ਦਾ ਨਸ਼ਿਆਂ ਖਿਲਾਫ ਮਾਰਚ/ ਮਿੱਡੂ ਖੇੜਾ ਫਾਊਂਡੇਸ਼ਨ ਦਾ ਉਪਰਾਲਾ/ ਲੋਕਾਂ ਨੂੰ ਇਕੱਠੇ ਹੋ ਕੇ ਲੜਾਈ ਲੜਣ ਦਾ ਸੁਨੇਹਾ

0
1

 

ਪੰਜਾਬ ਅੰਦਰ ਵੱਖ ਵੱਖ ਧਿਰਾਂ ਵੱਲੋਂ ਨਸ਼ਿਆਂ ਖਿਲਾਫ ਲਗਾਤਾਰ ਮੰਗ ਉਠਾਈ ਜਾ ਰਹੀ ਹੈ। ਇਸੇ ਤਹਿਤ ਫਰੀਦਕੋਟ ਵਿੱਚ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਵਿਸ਼ਾਲ ਮਾਰਚ ਕੱਢ ਕੇ ਨਸ਼ਿਆਂ ਖਿਲਾਫ ਆਵਾਜ਼ ਬੁੰਲਦ ਕੀਤੀ ਗਈ। ਫਰੀਦਕੋਟ ਦੇ ਬਾਸੀ ਚੌਕ ਚੋਂ ਰਵਾਨਾ ਹੋ ਕੇ ਜੁਮਲੀ ਚੌਂਕ ਤੱਕ ਸਮਾਪਤ ਹੋਇਆ। ਇਸ ਦੌਰਾਨ ਨੌਜਵਾਨਾਂ ਦੇ ਹੱਥਾਂ ਵਿੱਚ ਨਸ਼ੇ ਖਿਲਾਫ ਬੈਨਰ ਫੜੇ ਹੋਏ ਸੀ ਅਤੇ ਨਸ਼ੇ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ ਗਈ। ਇਸ ਦੇ ਨਾਲ ਹੀ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਜੇਕਰ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਛੱਡ ਸਕਦਾ ਹੈ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ ਤਾਂ ਉਹਨਾਂ ਦੀ ਫਾਊਂਡੇਸ਼ਨ ਹਮੇਸ਼ਾ ਤਿਆਰ ਹੈ।
ਇਸ ਮੌਕੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਅਜੇਪਾਲ ਸਿੰਘ ਮਿੱਡੂ ਖਿੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਬੰਦਾ ਇੱਕ ਬੱਚੇ ਨੂੰ ਐਡੋਪਟ ਕਰੇ ਅਤੇ ਉਸਦੇ ਪੜਾਈ ਪੂਰੀ ਕਰਾਵੇ ਅਤੇ ਸਰਕਾਰ ਨਸ਼ੇ ਖਿਲਾਫ ਸਕੂਲਾਂ ਵਿੱਚ ਲੈਕਚਰ ਦੇਣ ਦੇ ਲਈ ਕੋਸ਼ਿਸ਼ ਕਰੇ ਅਤੇ ਜੇਕਰ ਉਹਨਾਂ ਦੀ ਫਾਊਂਡੇਸ਼ਨ ਦੇ ਕਿਸੇ ਨੂੰ ਵੀ ਨਸ਼ੇ ਖਿਲਾਫ ਲੜਾਈ ਵਿੱਚ ਲੋੜ ਪੈਂਦੀ ਹੈ ਤਾਂ ਉਹ ਹਮੇਸ਼ਾ ਤਨੋ ਮਨੋ ਅਤੇ ਧਨੋ ਉਹਨਾਂ ਦੇ ਸਹਿਯੋਗ ਲਈ ਹਮੇਸ਼ਾ ਤਿਆਰ ਹਨ। ਇਸ ਦੌਰਾਨ ਉਨਾਂ ਨੇ ਖਾਸ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਨਸ਼ੇ ਖਿਲਾਫ ਜਾਗਰੂਕ ਹੋਣ ਅਤੇ ਦੂਜਿਆਂ ਨੂੰ ਜਾਗਰੂਕ ਕਰਨ ਤਾਂ ਕਿ ਪੰਜਾਬ ਨੂੰ ਅਤੇ ਸਾਡੇ ਦੇਸ਼ ਨੂੰ ਨਸ਼ੇ ਵਰਗੇ ਮਾੜੇ ਪ੍ਰਭਾਵਾਂ ਤੋਂ ਮੁਕਤ ਕਰਾਇਆ ਜਾ ਸਕੇ।

LEAVE A REPLY

Please enter your comment!
Please enter your name here