ਪੰਜਾਬ ਮਲੋਟ ਦੇ ਵਾਰਡ ਨੰਬਰ-15 ਵਾਸੀਆਂ ਨੂੰ ਸਰਕਾਰ ਦਾ ਤੋਹਫਾ/ 8 ਲੱਖ ਨਾਲ ਗਲੀ ਨੰਬਰ-4 ਦੀ ਕਾਇਆਕਲਪ/ ਆਪ ਆਗੂ ਹਰਮੇਲ ਸਿੰਘ ਨੇ ਕੀਤਾ ਉਦਘਾਟਨ By admin - October 1, 2026 0 2 Facebook Twitter Pinterest WhatsApp ਸਰਕਾਰ ਨੇ ਮਲੋਟ ਦੇ ਵਾਰਡ ਨੰਬਰ-15 ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਇੱਥੇ ਲੰਮੇ ਸਮੇਂ ਤੋਂ ਖਸਤਾ ਹਾਲ ਪਈ ਗਲੀ ਦੀ ਲਾਕ-ਟਾਈਲਾਂ ਲਗਾ ਕੇ ਕਾਇਆਕਲਪ ਕਰ ਦਿੱਤੀ ਹੈ। ਤਿੰਨ ਵਾਰਡਾਂ ਨੂੰ ਆਪਸ ਵਿਚ ਜੋੜਦੀ ਇਸ ਗਲੀ ਦੀ ਮੁਰੰਮਤ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਸਰਕਾਰ ਨੇ 8 ਲੱਖ ਖਰਚ ਕਰ ਕੇ ਗਲੀ ਦੀ ਕਾਇਆਕਲਪ ਕਰ ਦਿੱਤੀ ਹੈ। ਇਸ ਗਲੀ ਦਾ ਉਦਘਾਟਨ ਆਪ ਆਗੂ ਹਰਮੇਲ ਸਿੰਘ ਵੱਲੋਂ ਕੀਤਾ ਗਿਆ। ਮੁਹੱਲਾ ਵਾਸੀਆਂ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਹੈ।