ਸੰਗਰੂਰ ਦੇ ਪਿੰਡ ਕਨੋਈ ’ਚ ਸਖਸ਼ ਦੀ ਖੁਦਕੁਸ਼ੀ ਦਾ ਮਾਮਲਾ/ ਸਰਪੰਚ ਯੂਨੀਅਨ ਨੇ ਡੀਐਸਪੀ ਨੂੰ ਸੌਂਪਿਆ ਮੰਗ ਪੱਤਰ/ ਲਾਸ਼ਾਂ ’ਤੇ ਸਿਆਸਤ ਚਮਕਾਉਣ ਦਾ ਲਾਏ ਇਲਜ਼ਾਮ

0
1

ਪਿੰਡ ਕਨੋਈ ਵਿਖੇ ਵਾਪਰੀ ਖ਼ੁਦਕੁਸ਼ੀ ਦੀ ਘਟਨਾ ਉਤੇ ਸਿਆਸਤ ਗਰਮਾ ਗਈ ਹੈ। ਜਿੱਥੇ ਇਕ ਧਿਰ ਵੱਲੋਂ ਇਸ ਘਟਨਾ ਵਿਚ ਪਿੰਡ ਦੇ ਮੌਜੂਦਾ ਸਰਪੰਚ ਦੀ ਸ਼ਮੂਲੀਅਤ ਦੇ ਇਲਜ਼ਾਮਾਂ ਤਹਿਤ ਕਾਰਵਾਈ ਮੰਗੀ ਜਾ ਰਹੀ ਹੈ ਉੱਥੇ ਹੀ ਸਰਪੰਚ ਯੂਨੀਅਨ ਅਤੇ ਪਿੰਡ ਵਾਸੀਆਂ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ। ਸਰਪੰਚ ਯੂਨੀਅਨ ਸੰਗਰੂਰ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਦੀ ਅਗਵਾਈ ਵਿੱਚ ਇਲਾਕੇ ਦੇ ਸਰਪੰਚਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਨਿਰਪੱਖ ਜਾਂਚ ਮੰਗੀ ਹੈ। ਆਗੂਆਂ ਦਾ ਕਹਿਣਾ ਹੈ ਕਿ ਪੀੜਤ ਨੇ ਡਾਕਟਰਾਂ ਸਾਹਮਣੇ ਘਰੇਲੂ ਕਲੇਸ਼ ਦੇ ਚਲਦਿਆਂ ਦਵਾਈ ਪੀਣ ਦੀ ਗੱਲ ਕਹੀ ਸੀ ਪਰ ਕੁੱਝ ਲੋਕ ਇਸ ਨੇ ਬਿਨਾਂ ਵਜ੍ਹਾਂ ਸਿਆਸੀ ਮੁੱਦਾ ਬਣਾ ਰਹੇ  ਹਨ। ਐਸਐਸਪੀ ਦਲਬੀਰ ਸਿੰਘ ਸਿੱਧੂ ਨੇ ਮਾਮਲੇ ’ਚ ਤੱਥਾਂ ਦੇ ਆਧਾਰ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਪਿੰਡ ਕਨੋਈ ਦੇ ਸਰਪੰਚ ਨੇ ਕਿਹਾ ਕਿ  ਉਨ੍ਹਾਂ ਦਾ ਇਸ ਮਾਮਲੇ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਦੇ ਆਗੂ ਜਾਣਬੁੱਝ ਕੇ ਉਨ੍ਹਾਂ ਦਾ ਨਾਂ ਘੜੀਸ ਰਹੇ ਹਨ।ਸਾਡੇ ਨਾਲ ਤਾਂ ਮ੍ਰਿਤਕ ਦੀ ਕੋਈ ਗੱਲਬਾਤ ਹੀ ਨਹੀਂ ਸੀ। ਜੋ ਘਟਨਾ ਹੋਈ ਹੈ ਬੇਹੱਦ ਮੰਦਭਾਗੀ ਹੈ। ਪਿਛਲੇ ਪੰਜ-ਸੱਤ ਸਾਲਾਂ ਵਿੱਚ ਮੈਂ ਕਦੇ ਉਸ ਦਾ ਮੂੰਹ ਤੱਕ ਨਹੀਂ ਦੇਖਿਆ। ਇਹ ਸਾਰਾ ਮਾਮਲਾ ਘਰੇਲੂ ਕਲੇਸ਼ ਦਾ ਸੀ। ਮੇਰੇ ‘ਤੇ ਜੋ ਇਲਜ਼ਾਮ ਲਾਏ ਜਾ ਰਹੇ ਹਨ, ਉਹ ਵਿਰੋਧੀ ਕਾਂਗਰਸੀ ਸਰਪੰਚ ਅਤੇ ਸਿਆਸੀ ਪਾਰਟੀਆਂ ਵੱਲੋਂ ਸਾਜਿਸ਼ ਤਹਿਤ ਲਗਵਾਏ ਜਾ ਰਹੇ ਹਨ।
ਪੁਲਿਸ ਅਨੁਸਾਰ ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਨੇ ਘਰਦਿਆਂ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਣ ਦੀ ਗੱਲ ਕਹੀ ਸੀ। ਮ੍ਰਿਤਕ ਦੇ ਪਰਿਵਾਰ ਨੇ ਅਗਲੀ ਸਵੇਰ ਸਰਪੰਚ, ਉਸਦੀ ਪਤਨੀ ਅਤੇ ਦੋ ਹੋਰ ਵਿਅਕਤੀਆਂ ‘ਤੇ ਦੋਸ਼ ਲਗਾਏ ਹਨ, ਪਰ ਪੁਲਿਸ ਨੂੰ ਕੋਈ ਵੀਡੀਓ, ਆਡੀਓ ਜਾਂ ਸੁਸਾਈਡ ਨੋਟ ਵਰਗਾ ਠੋਸ ਸਬੂਤ ਪੇਸ਼ ਨਹੀਂ ਕੀਤਾ ਹੈ। ਪੁਲਿਸ ਦਾ ਸਪੱਸ਼ਟ ਕਹਿਣਾ ਹੈ ਕਿ ਬਿਨਾਂ ਸਬੂਤਾਂ ਅਤੇ ਨਿਰਪੱਖ ਪੜਤਾਲ ਦੇ ਕਿਸੇ ਖਿਲਾਫ ਝੂਠੀ ਐਫਆਈਆਰ  ਦਰਜ ਨਹੀਂ ਕੀਤੀ ਜਾਵੇਗੀ। ਪੁਲਿਸ ਮਾਮਲੇ ਦੀ ਪੜਤਾਲ ਦੀ ਮੰਗ ਕਰ ਰਹੀ ਹੈ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here