ਪੰਜਾਬ ਨੇਪਾਲ ਤੋਂ ਪਰਤੇ ਨੌਜਵਾਨ ਨੇ ਸੁਣਾਈਆਂ ਭਾਵੁਕ ਗੱਲਾਂ/ ਹੜ੍ਹ ਪੀੜਤਾਂ ਤਕ ਰਾਸ਼ਨ ਪਹੁੰਚਾਉਣ ਦੀ ਕੀਤੀ ਸੇਵਾ/ ਔਖੇ ਹਾਲਾਤਾਂ ’ਚ ਪਹੁੰਚਾਈ ਰਾਹਤ ਤੇ ਕੀਤਾ ਰੈਸਕਿਊ By admin - September 24, 2026 0 1 Facebook Twitter Pinterest WhatsApp ਨੇਪਾਲ ਦੇ ਹੜ੍ਹ ਪੀੜਤ ਇਲਾਕਿਆਂ ਵਿਚ ਸੇਵਾ ਕਰ ਕੇ ਆਏ ਗੁਰਦਾਸਪੁਰ ਵਾਸੀ ਨੌਜਵਾਨ ਨੇ ਮੌਕੇ ਤੇ ਹਾਲਾਤਾਂ ਦੇ ਭਾਵੁਕ ਕਰਦੇ ਕਿੱਸੇ ਸਾਂਝੇ ਕੀਤੇ ਹਨ। ਅਮਨ ਬਜਾਲਾ ਨਾਮ ਦੇ ਇਹ ਨੌਜਵਾਨ ਯੂਨਾਈਟਡ ਸਿੱਖਸ ਦੀਨਾਨਗਰ ਦੀ ਟੀਮ ਸਮੇਤ ਨੇਪਾਲ ਗਿਆ ਸੀ। ਅਮਨ ਬਾਜਾਲਾ ਮੁਤਾਬਕ ਹੜ੍ਹਾਂ ਤੋਂ ਬਾਅਦ ਨੇਪਾਲ ਵਿਚ ਬੜੇ ਭਿਆਨਕ ਦ੍ਰਿਸ਼ ਵੇਖਣ ਨੂੰ ਮਿਲੇ ਹਨ। ਉੱਥੇ ਕਈ ਲੋਕਾਂ ਦੀਆਂ ਲਾਸ਼ਾਂ ਦੇਖੀਆਂ। ਅਚਾਨਕ ਆਏ ਹੜ੍ਹ ਕਾਰਨ ਕਈ ਲੋਕ ਆਪਣੇ ਘਰਾਂ ਵਿੱਚ ਹੀ ਬੰਦ ਹੋ ਗਏ ਤੇ ਬਹੁਤ ਸਾਰੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ, ਜਿਨ੍ਹਾਂ ਵਿਚੋਂ ਕਈਆਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ। ਅਜਿਹੇ ਵਿੱਚ ਯੂਨਾਈਟਡ ਸਿਖਸ ਵੱਲੋਂ ਲੋੜਵੰਦਾ ਤੱਕ ਖਾਣਾ ਪਹੁੰਚਾਉਣ ਲਈ ਉਹਨਾਂ ਦੀ ਟੀਮ ਨੂੰ ਭੇਜਿਆ ਗਿਆ। ਜੋ ਲੋਕ ਫਸ ਗਏ ਸੀ ਉਹਨਾਂ ਨੂੰ ਰੈਸਕਿਊ ਵੀ ਕੀਤਾ ਗਿਆ। ਇਸ ਦੌਰਾਨ ਰਾਸ਼ਨ ਅਤੇ ਰਾਹਤ ਸਮੱਗਰੀ ਲੋਕਾਂ ਤੱਕ ਪਹੁੰਚਾਉਣਾ ਵੀ ਵੱਡਾ ਚੈਲੇੰਜ ਸੀ ਕਿਉਂਕਿ ਸਾਰੇ ਰਸਤੇ ਬਲੋਕ ਹੋ ਚੁੱਕੇ ਸੀ ਜਿਹੜੇ ਰਸਤੇ ਖੁੱਲੇ ਸੀ ਉਹਨਾਂ ਰਸਤਿਆਂ ਵਿੱਚ ਕਾਫੀ ਜਿਆਦਾ ਪਰੇਸ਼ਾਨੀਆਂ ਆ ਰਹੀਆਂ ਸੀ। ਸਾਡੇ ਵਲੰਟੀਅਰ ਆਪਣੇ ਮੋਢਿਆਂ ਤੇ ਰਾਸ਼ਨ ਅਤੇ ਰਾਜ ਸਮੱਗਰੀ ਲੈ ਕੇ ਲੋਕਾਂ ਤੱਕ ਪਹੁੰਚਾ ਰਹੇ ਸੀ ਕਈ ਜਗ੍ਹਾਂ ਤੇ ਲਾਸ਼ਾਂ ਦੇਖ ਸਾਡੇ ਵਲੰਟੀਅਰ ਭਾਵੁਕ ਵੀ ਹੋਵੇ। ਨੌਜਵਾਨ ਨੇ ਦੱਸਿਆ ਕਿ ਯੂਨਾਈਟਡ ਸਿੱਖਸ ਦੀ ਟੀਮ ਜਿੱਥੇ ਵੀ ਸਮੱਸਿਆ ਪੈਂਦੀ ਹੈ ਮਦਦ ਲਈ ਅੱਗੇ ਆਉਂਦੀ ਹੈ ਇਸ ਲਈ ਨੌਜਵਾਨਾਂ ਨੂੰ ਇਸ ਤਰਹਾਂ ਦੀਆਂ ਸੰਸਥਾਵਾਂ ਨਾਲ ਜੁੜਨਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਕਿ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਦੀਨਾ ਨਗਰ ਵਿਖੇ ਬਾਰਾਂਦਰੀ ਦੀ ਇਤਿਹਾਸਿਕ ਯਾਦਗਾਰ ਜਿੱਥੇ ਕਾਫੀ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਸੀ ਕਿ ਲੋਕ ਇਥੇ ਬੈਠ ਕੇ ਨਸ਼ਾ ਕਰਦੇ ਹਨ ਅਤੇ ਇਮਾਰਤ ਵੀ ਖਰਾਬ ਹੋ ਰਹੀ ਹੈ ਅਸੀਂ ਆਪਣੇ ਨੌਜਵਾਨਾਂ ਦੇ ਨਾਲ ਮਿਲ ਕੇ ਹੁਣ ਇਥੇ ਸੇਵਾ ਕਰਨੀ ਸ਼ੁਰੂ ਕੀਤੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਅਸੀਂ ਆਪਣੀ ਟੀਮ ਦਾ ਅਤੇ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਨੂੰ ਇਨਾ ਪਿਆਰ ਦਿੱਤਾ।