ਪੰਜਾਬ ਗੁਰਦਾਸਪੁਰ ਦੇ ਪਿੰਡ ਗੋਸਲ ਛੰਬ ’ਚ ਲੁੱਕ ਪਲਾਂਟ ਦਾ ਵਿਰੋਧ/ ਪਲਾਟ ਲੱਗਣ ਖਿਲਾਫ ਇਕੱਠੇ ਹੋਏ ਪਿੰਡਾਂ ਦੇ ਲੋਕ/ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਦੀ ਚਿਤਾਵਨੀ By admin - September 24, 2026 0 12 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਗੋਸਲ ਛੰਬ ਨੂੰ ਜਾਂਦੇ ਰਸਤੇ ਵਿੱਚ ਲੁੱਕ ਪਲਾਂਟ ਲੱਗਣ ਦਾ ਮਾਮਲਾ ਗਰਮਾ ਗਿਆ ਹੈ। ਇਕੱਤਰ ਹੋਏ ਪਿੰਡਾਂ ਦੇ ਵਾਸੀਆਂ ਨੇ ਲੁੱਟ ਪਲਾਂਟ ਦਾ ਵਿਰੋਧ ਕੀਤਾ ਹੈ। ਲੋਕਾਂ ਦੇ ਸਮਰਥਨ ਵਿੱਚ ਨਿਤਰੇ ਕਿਸਾਨ ਆਗੂਆਂ ਨੇ ਵੀ ਲੋਕਾਂ ਦਾ ਸਾਥ ਦੇਣ ਦੀ ਗੱਲ ਕਹੀ ਹੈ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਲੁੱਕ ਪਲਾਂਟ ਦੇ ਨਜ਼ਦੀਕ ਰਿਹਾਇਸ਼ੀ ਇਲਾਕਾ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਹ ਇਹ ਪਲਾਟ ਨਹੀਂ ਲੱਗਣ ਦੇਣਗੇ। ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਇੱਥੇ ਪਲਾਂਟ ਨਹੀਂ ਲੱਗਣ ਦੇਣਗੇ ਅਤੇ ਇਸ ਦੇ ਲਈ ਜੇਕਰ ਉਹਨ ਨੂੰ ਕਈ ਦਿਨ ਡਟਣਾ ਪੈਂਦਾ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ। ਉਥੇ ਹੀ ਪਲਾਂਟ ਮਾਲਕ ਕਪਿਲ ਦਾ ਕਹਿਣਾ ਹੈ ਕਿ ਉਸਨੇ ਪਲਾਟ ਦੀ ਪਰਮਿਸ਼ਨ ਅਪਲਾਈ ਕੀਤੀ ਹੋਈ ਹੈ ਅਤੇ ਅਜੇ ਪਲਾਂਟ ਸ਼ੁਰੂ ਨਹੀਂ ਹੋਇਆ। ਜਿੱਥੇ ਪਲਾਂਟ ਲਗਾਇਆ ਜਾ ਰਿਹਾ ਹੈ ਉਥੋਂ ਰਿਆਇਸ਼ੀ ਇਲਾਕਾ ਦੋ ਦੋ ਕਿਲੋਮੀਟਰ ਦੂਰ ਹੈ, ਇਸ ਲਈ ਇਹ ਜਗ੍ਹਾ ਚੁਣੀ ਗਈ ਸੀ। ਜੇਕਰ ਪਿੰਡ ਵਾਸੀਆਂ ਨੂੰ ਕੋਈ ਇਤਰਾਜ਼ ਹੈ ਤਾਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰ ਸਕਦੇ ਹਨ ।