ਪੰਜਾਬ ਰੋਪੜ-ਸ੍ਰੀ ਚਮਕੌਰ ਸਾਹਿਬ ਰੋਡ ਤੇ ਕਿਸਾਨਾਂ ਦਾ ਧਰਨਾ/ ਗੁੱਜਰਾਂ ਵੱਲੋਂ ਸਖਸ਼ ਨਾਲ ਕੁੱਟਮਾਰ ਖਿਲਾਫ ਪ੍ਰਗਟਾਇਆ ਰੋਸ/ ਗੁੱਜਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ By admin - September 24, 2026 0 1 Facebook Twitter Pinterest WhatsApp ਕਿਸਾਨਾਂ ਵੱਲੋਂ ਰੋਪੜ ਸ੍ਰੀ ਚਮਕੌਰ ਸਾਹਿਬ ਰੋਡ ਬੰਦ ਕਰ ਕੇ ਸੜਕਾਂ ਤੇ ਡੰਗਰ ਚਾਰਨ ਵਾਲੇ ਗੁਜਰਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਇਲਜਾਮ ਸੀ ਕਿ ਗੁੱਜਰਾਂ ਵੱਲੋਂ ਆਪਣੇ ਡੰਗਰਾਂ ਨਾਲ ਨਦੀ-ਨਾਲਿਆਂ ਦਾ ਨੁਕਸਾਨ ਕਰਨ ਦੇ ਨਾਲ ਨਾਲ ਫਸਲਾਂ ਦਾ ਉਜਾੜਾ ਕੀਤਾ ਜਾਂਦਾ ਹੈ ਤੇ ਜੇਕਰ ਕੋਈ ਵਿਰੋਧ ਕਰਦਾ ਹੈ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇਸ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਕਾਰਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਰੋਡ ਜਾਮ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਜਾਮ ਖੋਲ੍ਹ ਦਿੱਤਾ। ਮਾਮਲਾ ਤਕਰੀਬਨ 10 ਦਿਨ ਪਹਿਲਾਂ ਦਾ ਹੈ ਜਦੋਂ ਸੜਕਾਂ ਉੱਤੇ ਡੰਗਰ ਚਾਰਨ ਵਾਲੇ ਖੀਰ ਗੁੱਜਰ ਵੱਲੋਂ ਪਿੰਡ ਬੰਦੇ ਮਹਿਲ ਕਲਾਂ ਦੇ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ। ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਹੀਰ ਗੁਜਰ ਉੱਤੇ ਪਰਚਾ ਦਰਜ ਕਰਵਾਇਆ ਗਿਆ ਸੀ ਅਤੇ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਇਹਨਾਂ ਗੁਜਰਾਂ ਨੂੰ ਸੜਕਾਂ ਪੰਚਾਇਤੀ ਜਮੀਨਾਂ ਅਤੇ ਜੰਗਲਾਤ ਮਹਿਕਮੇ ਦੀਆਂ ਜਮੀਨਾਂ ਵਿੱਚੋਂ ਡੰਗਰ ਚਾਰਨ ਤੋ ਰੋਕਿਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਗਈ ਸੀ ਕਿ ਇਹਨਾਂ ਗੁਜਰਾਂ ਨੂੰ ਸੜਕਾਂ ਤੇ ਸਰਕਾਰੀ ਜਮੀਨਾਂ ਉੱਤੇ ਡੰਗਰ ਨਾ ਚਾਰਨ ਦਿੱਤੇ ਜਾਣ ਪਰੰਤੂ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਕਾਰਨ ਅੱਜ ਰੋਪੜ ਤੋਂ ਸ਼੍ਰੀ ਚਮਕੌਰ ਸਾਹਿਬ ਜਾਣ ਵਾਲੇ ਰੋਡ ਨੂੰ ਕਿਸਾਨਾਂ ਵੱਲੋਂ ਜਾਮ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਇਹਨਾਂ ਹੀਰ ਗੁਜਰਾਂ ਦੇ ਡੰਗਰਾਂ ਨੂੰ ਸੜਕਾਂ ਤੇ ਚਾਰਨ ਤੇ ਰੋਕ ਲਗਾਈ ਜਾਵੇ ਅਤੇ ਜੋ ਇਹਨਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਡੇਰੇ ਬਣਾਏ ਗਏ ਹਨ ਉਹ ਵੀ ਖਾਲੀ ਕਰਵਾਏ ਜਾਣ।