ਪੰਜਾਬ ਪਟਿਆਲਾ ਪੁਲਿਸ ਅੱਗੇ ਪੇਸ਼ ਹੋਏ ਬਰਖਾਸਤ AIG ਰਾਜਜੀਤ ਸਿੰਘ/ 6 ਸਾਲਾਂ ਬਾਅਦ ਕੀਤਾ ਆਤਮ ਸਮਰਪਣ/ ਨਸ਼ਾ ਤਸਕਰੀ ਮਾਮਲੇ ਨਾਲ ਜੁੜਣ ਕਾਰਨ ਹੋਏ ਸੀ ਬਰਖਾਸਤ By admin - September 24, 2026 0 1 Facebook Twitter Pinterest WhatsApp ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਨੇ ਪਟਿਆਲਾ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਉਹ 2019 ਤੋਂ ਕਥਿਤ ਨਸ਼ਾ ਤਸਕਰੀ ਅਤੇ ਜਬਰੀ ਵਸੂਲੀ ਦੇ ਰੈਕੇਟ ਨਾਲ ਜੁੜੇ ਮਾਮਲਿਆਂ ਵਿਚ ਨਾਮਜ਼ਦ ਹੋਣ ਤੋਂ ਬਾਅਦ ਫ਼ਰਾਰ ਸਨ ਅਤੇ ਹੁਣ 6 ਸਾਲਾ ਬਾਅਦ ਖੁਦ ਸਿਰੰਡਰ ਕੀਤਾ ਹੈ। ਜਾਣਕਾਰੀ ਮੁਤਾਬਕ ਉਸ ਖਿਲਾਫ ਦੋ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਇਕ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਇਲਜ਼ਾਮਾਂ ਸਬੰਧੀ, ਅਤੇ ਦੂਜਾ ਸਪੈਸ਼ਲ ਟਾਸਕ ਫੋਰਸ ਵੱਲੋਂ ਜਬਰੀ ਵਸੂਲੀ ਤੇ ਕਥਿਤ ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇਣ ਦੇ ਇਲਜ਼ਾਮਾਂ ਸਬੰਧੀ ਸੀ। ਰਾਜਜੀਤ ਸਿੰਘ ਨੂੰ ਅਪ੍ਰੈਲ 2019 ਵਿਚ ਸੇਵਾ ਤੋਂ ਬਰਖ਼ਾਸਤ ਕੀਤਾ ਗਿਆ ਸੀ, ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਜਾਂਚ ਆਦੇਸ਼ਾਂ ਵਿਚ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਉਸ ਦੀ ਕਥਿਤ ਸਾਂਝ ਪਾਈ ਗਈ ਸੀ, ਜਿਸ ’ਤੇ ਨਸ਼ਾ ਤਸਕਰੀ ਅਤੇ ਜਬਰੀ ਵਸੂਲੀ ਦੇ ਨੈੱਟਵਰਕ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਸੀ। ਹਾਈ ਕੋਰਟ ਦੇ ਰਿਕਾਰਡ ਅਨੁਸਾਰ ਜਾਂਚ ਵਿਚ ਇੰਦਰਜੀਤ ਸਿੰਘ ਅਤੇ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਦੇ ਸਬੰਧ ਵਿਚ ਰਾਜਜੀਤ ਸਿੰਘ ਦੀ ਭੂਮਿਕਾ ’ਤੇ ਸਵਾਲ ਉਠਾਏ ਗਏ ਸਨ।