ਪੰਜਾਬ ਜਲੰਧਰ ਪੁਲਿਸ ਨੇ ਸੁਲਝਾਇਆ ਬੱਚਾ ਅਗਵਾ ਮਾਮਲਾ/ ਚਾਰ ਸਾਲਾ ਬੱਚਾ ਬਰਾਮਦ ਕਰ ਕੇ ਮਾਪਿਆਂ ਹਵਾਲੇ/ ਬੱਚੇ ਨੂੰ ਬੱਸ ਅੱਡੇ ਤੇ ਛੱਡ ਕੇ ਭੱਜੇ ਅਗਵਾਕਾਰ By admin - September 18, 2026 0 1 Facebook Twitter Pinterest WhatsApp ਜਲੰਧਰ ਦੇ ਥਾਣਾ ਬਸਤੀ ਬਾਬਾ ਖੇਲ ਪੁਲਿਸ ਨੇ ਸਥਾਨਕ ਪੰਨੂ ਵਿਹਾਰ ਇਲਾਕੇ ਵਿਚ ਵਾਪਰੀ ਬੱਚਾ ਅਗਵਾ ਘਟਨਾ ਸੁਲਝਾ ਲਈ ਹੈ। ਪੁਲਿਸ ਨੇ ਅਗਵਾ ਹੋਏ ਚਾਰ ਸਾਲਾ ਬੱਚੇ ਨੂੰ ਦੇਰ ਰਾਤ ਬੱਸ ਅੱਡਾ ਇਲਾਕੇ ਤੋਂ ਬਰਾਮਦ ਕਰ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਵੱਖ ਵੱਖ ਟੀਮਾਂ ਬਣਾ ਕੇ ਆਰੋਪੀਆਂ ਦਾ ਪਿੱਛਾ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦਿਆਂ ਅਗਵਾਕਾਰ ਬੱਚੇ ਨੂੰ ਬੱਸ ਅੱਡੇ ਉਤੇ ਛੱਡ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਅਗਵਾਕਾਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ 17 ਸਤੰਬਰ ਨੂੰ ਦੁਪਹਿਰ 2 ਵਜੇ ਦੇ ਕਰੀਬ, ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਬੱਚੇ ਨੂੰ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ, ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਪੁਲਿਸ ਟੀਮਾਂ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਅਤੇ ਉਪਲਬਧ ਜਾਣਕਾਰੀ ਦੇ ਆਧਾਰ ‘ਤੇ ਭਾਲ ਤੇਜ਼ ਕਰ ਦਿੱਤੀ। ਅਖੀਰ ਪੁਲਿਸ ਦੀ ਮੁਸ਼ਤੈਦੀ, ਪਰਿਵਾਰ, ਜਨਤਾ ਦੇ ਸਹਿਯੋਗ ਨਾਲ ਬੱਚੇ ਨੂੰ ਅਗਵਾਕਾਰਾਂ ਦੇ ਚੁੰਗਲ ਵਿਚੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਕਮਿਸ਼ਨਰੇਟ ਪੁਲਿਸ ਨੇ ਬੱਚੇ ਦੀ ਭਾਲ ਵਿੱਚ ਸਹਾਇਤਾ ਲਈ ਜਨਤਾ, ਪਰਿਵਾਰਕ ਮੈਂਬਰਾਂ, ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਨ ਵਾਲਿਆਂ ਅਤੇ ਮੀਡੀਆ ਦਾ ਧੰਨਵਾਦ ਕੀਤਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਬੱਚੇ ਦੇ ਲਾਪਤਾ ਹੋਣ ਜਾਂ ਕਿਸੇ ਸ਼ੱਕੀ ਗਤੀਵਿਧੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।