ਗੁਰਦਾਸਪੁਰ ’ਚ ਨੂੰਹ ਤੇ ਸਹੁਰੇ ਪਰਿਵਾਰ ਵਿਚਾਲੇ ਝਗੜਾ/ ਗੁੱਥਮ-ਗੁੱਥਾ ਹੋਈਆਂ ਦੋਵੇਂ ਧਿਰਾਂ, ਚੱਲੇ ਦਾਤਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
1

ਗੁਰਦਾਸਪੁਰ ਵਾਸੀ ਇਕ ਵਿਆਹੁਤਾ ਨੇ ਸਹੁਰਾ ਪਰਿਵਾਰ ’ਤੇ ਬੂਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ। ਹਸਪਤਾਲ ਵਿਚ ਜੇਰੇ ਇਲਾਜ ਪਰਮਿੰਦਰ ਕੌਰ ਮੁਤਾਬਕ ਉਹ ਆਪਣੇ ਦੋ ਬੱਚਿਆਂ ਸਮੇਤ ਸਹੁਰਾ ਪਰਿਵਾਰ ਤੋਂ ਵੱਖ ਰਹਿ ਰਹੀ ਹੈ। ਬੀਤੇ ਦਿਨ ਉਸ ਦੇ ਪਤੀ, ਸਹੁਰੇ ਤੇ ਬਾਕੀ ਪਰਿਵਾਰ ਨੇ ਉਸ ਉਤੇ ਹਮਲਾ ਕਰ ਦਿੱਤਾ। ਹਮਲੇ ਦੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਹੈ।
ਪੀੜਤਾਂ ਦਾ ਦੋਸ਼ ਹੈ ਕਿ ਉਸ ਦਾ ਪਤੀ ਅਤੇ ਸਹੁਰਾ ਉਸ ਨਾਲ ਮਾਰ-ਕੁਟਾਈ ਕਰਕੇ ਉਸਨੂੰ ਘਰੋਂ ਕੱਢਣਾ ਚਾਹੁੰਦੇ ਹਨ। ਝਗੜੇ ਵਿੱਚ ਨੂੰਹ ਪਰਮਿੰਦਰ ਕੌਰ ਅਤੇ ਦੂਜੇ ਧਿਰ ਦੇ ਵੱਲੋਂ ਪਤੀ ਬਲਜੀਤ ਸਿੰਘ ਦੇ ਜਖਮੀ ਹੋਣ ਦੀ ਖਬਰ ਹੈ ਜਿਨਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਔਰਤ ਪਰਮਿੰਦਰ ਕੌਰ ਪਤਨੀ ਬਲਜੀਤ ਸਿੰਘ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਦਾ ਕਹਿਣਾ ਹੈ ਕਿ ਉਸਦੀ ਸੱਸ ਜਦੋਂ ਜਿੰਉਦੀ ਸੀ ਤਾਂ ਉਸ ਨੂੰ ਇਹ ਘਰ ਰਹਿਣ ਵਾਸਤੇ ਦੇ ਕੇ ਗਈ ਸੀ, ਜਿੱਥੇ ਉਹ ਆਪਣੇ ਦੋ ਬੇਟਿਆਂ ਨਾਲ ਰਹਿ ਰਹੀ ਹੈ ਪਰ ਹੁਣ ਉਸ ਮੌਤ ਤੋਂ ਬਾਅਦ ਉਸਦਾ ਪਤੀ ਅਤੇ ਸਹੁਰਾ ਉਸ ਨੂੰ ਇਸ ਘਰ ਵਿੱਚੋਂ ਕੱਢਣਾ ਚਾਹੁੰਦੇ ਹਨ।
ਉਸ ਨੇ ਦੋਸ਼ ਲਾਇਆ ਕਿ ਉਸ ਨਾਲ ਹਮੇਸ਼ਾ ਮਾਰ ਕੁਟਾਈ ਕਰਦੇ ਹਨ ਅੱਜ ਵੀ ਉਸ ਦਾ ਪਤੀ ਸਹੁਰਾ ਅਤੇ ਹੋਰ ਕਈ ਲੋਕ ਹਥਿਆਰਾਂ ਸਮੇਤ ਇੱਥੇ ਪਹੁੰਚੇ ਸਨ ਅਤੇ ਸਾਡੇ ਉੱਪਰ ਹਮਲਾ ਕੀਤਾ ਹੈ ਅਤੇ ਸਾਨੂੰ ਜਖਮੀ ਕੀਤਾ ਹੈ ਜਿਸ ਸਬੰਧੀ ਅਸੀਂ ਪੁਲਿਸ ਹੈਲਪਲਾਈਨ ਨੰਬਰ ਤੇ ਪੁਲਿਸ ਨੂੰ ਸੂਚਿਤ ਕੀਤਾ ਹੈ ਪਰ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ। ਪਰਮਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦਾ ਮਾਨਯੋਗ ਅਦਾਲਤ ਵਿੱਚ ਤਲਾਕ, ਮੁਆਵਜੇ ਅਤੇ ਜਾਇਦਾਦ ਦੇ ਕੇਸ ਚੱਲ ਰਹੇ ਹਨ ਬਾਵਜੂਦ ਇਸਦੇ ਉਸ ਨਾਲ ਮਾਰਕਟਾਈ ਕੀਤੀ ਗਈ।

LEAVE A REPLY

Please enter your comment!
Please enter your name here