ਪੰਜਾਬ ਤਰਨ ਤਾਰਨ ’ਚ ਨਸ਼ੇ ਨੇ ਨਿਗਲੀ ਇਕ ਹੋਰ ਜ਼ਿੰਦਗੀ/ ਪਿੰਡ ਘਰਿਆਲੇ ਰਾੜੀਆਂ ’ਚ ਨੌਜਵਾਨ ਦੀ ਮੌਤ/ ਪਰਿਵਾਰ ਨੇ ਲਾਏ ਸ਼ਰੇਆਮ ਨਸ਼ੇ ਮਿਲਣ ਦੇ ਇਲਜ਼ਾਮ By admin - September 13, 2026 0 1 Facebook Twitter Pinterest WhatsApp ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਨਸ਼ਿਆਂ ਖਿਲਾਫ ਸਖਤੀ ਦੇ ਬਾਵਜੂਦ ਨੌਜਵਾਨਾਂ ਦੀਆਂ ਨਸ਼ੇ ਨਾਲ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਤਾਜ਼ਾ ਮਾਮਲਾ ਤਰਨ ਤਾਰਨ ਦੇ ਪਿੰਡ ਘਰਿਆਲੇ ਰਾੜੀਆਂ ਤੋਂ ਸਾਹਮਣੇ ਆਇਆ ਹੈ, ਜਿੱਥੇ 28 ਸਾਲਾ ਨੌਜਵਾਨ ਸੁਖਪਾਲ ਸਿੰਘ ਉਰਫ ਜੱਜ ਪੁੱਤਰ ਦਰਬਾਰਾ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੇ ਮਾਪਿਆਂ ਨੇ ਵਿਰਲਾਪ ਕਰਦਿਆਂ ਸ਼ਰੇਆਮ ਨਸ਼ੇ ਵਿੱਕਣ ਦੀ ਗੱਲ ਕਹੀ ਹੈ। ਘਟਨਾ ਤੋਂ ਬਾਦ ਇਲਾਕੇ ਅੰਦਰ ਸੋਗ ਦੀ ਲਹਿਰ ਹੈ ਅਤੇ ਲੋਕਾਂ ਨੇ ਸਰਕਾਰ ਤੋਂ ਨਸ਼ਿਆਂ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਅਤੇ ਮ੍ਰਿਤਕ ਦੀ ਮਾਂ ਗੁਰਮੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਕਰਿਆਲਾ ਵਿਖੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਇਥੋਂ ਦਾ ਪੁਲਿਸ ਪ੍ਰਸ਼ਾਸਨ ਨਸ਼ਾ ਵੇਚਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕਰਦਾ ਜਿਸ ਕਰ ਕੇ ਇਹ ਨਸ਼ਾ ਹੁਣ ਨਿੱਕੇ ਨਿੱਕੇ ਮੁੰਡੇ ਵੀ ਵੇਚਣ ਲੱਗ ਪਏ ਹਨ। ਉਹਨਾਂ ਕਿਹਾ ਕਿ ਸਰਕਾਰ ਤਾਂ ਕਹਿੰਦੀ ਸੀ ਕਿ ਨਸ਼ਾ ਬੰਦ ਕੀਤਾ ਜਾਵੇਗਾ ਪਰ ਨਸ਼ਾ ਤਾਂ ਬੰਦ ਨਹੀਂ ਹੋਇਆ, ਉਹਨਾਂ ਦੇ ਘਰ ਦਾ ਅੱਜ ਬੂਹਾ ਬੰਦ ਹੋ ਗਿਆ ਹੈ। ਉਥੇ ਹੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸ਼ਰੇਆਮ ਪਿੰਡ ਘਰਿਆਲਾ ਵਿਚ ਨਸ਼ੇ ਦੀ ਵਿਕਰੀ ਚੱਲ ਰਹੀ ਹੈ। ਇਥੋਂ ਧਰਤੀ ਤ੍ਰਿਸ਼ਨਾ ਦਾ ਵੇੜੇ ਵਿੱਚ ਮੱਖੀ ਵਾਲੇ ਵਿਹੜੇ ਵਿੱਚ ਅਤੇ ਪਿੰਡ ਦੇ ਵਿੱਚਕਾਰ ਬਣੀ ਇੱਕ ਪੀਰਾਂ ਦੀ ਜਗ੍ਹਾ ਲਾਗੇ ਵੀ ਇਹ ਨਸ਼ਾ ਧੜੱਲੇ ਨਾਲ ਵਿਕਦਾ ਹੈ ਜਿਸਦਾ ਪੂਰੀ ਚੌਂਕੀ ਫਰਿਆਦ ਨੂੰ ਸਾਰਾ ਪਤਾ ਹੈ ਪਰ ਫਿਰ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਉਹਨਾਂ ਕਿਹਾ ਕਿ ਅਸੀਂ ਆਪਣੇ ਪੁੱਤ ਦਾ ਸਸਕਾਰ ਕਰ ਦੇਵਾਂਗੇ ਪਰ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦੇਵਾਂਗੇ ਕਿਉਂਕਿ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕਰਨੀ ਸਗੋਂ ਸਾਨੂੰ ਖੱਜਲ ਖੁਆਰ ਹੀ ਕਰਨਾ ਹੈ।