ਪੰਜਾਬ ਅੰਮ੍ਰਿਤਸਰ ’ਚ ਪੁਲਿਸ ਦੇ ਏਐਸਆਈ ਤੇ ਫਾਇਰੰਗ/ ਸਿਰ ’ਚ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ/ ਖੁਦ ਮੋਟਰ ਸਾਇਕਲ ਚਲਾ ਪਹੁੰਚਿਆ ਹਸਪਤਾਲ By admin - September 12, 2026 0 2 Facebook Twitter Pinterest WhatsApp ਅੰਮ੍ਰਿਤਸਰ ਦੇ ਰਾਜਾਸਾਂਸ਼ੀ ਇਲਾਕੇ ‘ਚ ਪੁਲਿਸ ਅਧਿਕਾਰੀ ਤੇ ਗੋਲੀਆਂ ਚੱਲਣ ਘਟਨਾ ਵਾਪਰੀ ਹੈ। ਅਣਪਛਾਤਿਆਂ ਵੱਲੋਂ ਚਲਾਈ ਗੋਲੀ ਨਾਲ ਏਐਸਆਈ ਜਸਵੰਤ ਸਿੰਘ ਸਿਰ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਪਰ ਉਸ ਨੇ ਹਿੰਮਤ ਨਹੀਂ ਹਰੀ ਤੇ ਖੁਦ ਮੋਟਰ ਸਾਇਕਲ ਚਲਾ ਕੇ ਥਾਣੇ ਪਹੁੰਚਿਆ, ਜਿੱਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ASI ਜਸਵੰਤ ਸਿੰਘ ਡਿਊਟੀ ਖਤਮ ਕਰਨ ਤੋਂ ਬਾਅਦ ਅਜਨਾਲਾ ਵੱਲ ਜਾ ਰਹੇ ਸਨ। ਇਸ ਦੌਰਾਨ ਰਾਜਾਸਾਂਸ਼ੀ ਦੇ ਪਿੰਡ ਭੱਲਾ ਨੇੜੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਦੇ ਬਾਵਜੂਦ ਜਸਵੰਤ ਸਿੰਘ ਨੇ ਹਿੰਮਤ ਨਹੀਂ ਹਾਰੀ ਅਤੇ ਜ਼ਖ਼ਮੀ ਹਾਲਤ ‘ਚ ਖੁਦ ਬਾਈਕ ਚਲਾ ਕੇ ਥਾਣੇ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ASI ਜਸਵੰਤ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਵੱਲੋਂ ਫਾਇਰਿੰਗ ਕਰਨ ਵਾਲੇ ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।