ਪੰਜਾਬ ਰੋਪੜ ’ਚ ਹਰਿਆਣਾ ਦੇ ਮੰਤਰੀ ਦੇ ਪੁੱਤਰ ਵੱਲੋਂ ਖੁਦਕੁਸ਼ੀ/ ਪਿੰਡ ਪਰਖਾਲੀ ਨੇੜੇ ਫਾਰਮ ਹਾਊਸ ਦੀ ਘਟਨਾ/ ਖੁਦ ਗੋਲੀ ਮਾਰ ਕੇ ਸਮਾਪਤ ਕੀਤੀ ਜੀਵਨ-ਲੀਲਾ By admin - September 12, 2026 0 2 Facebook Twitter Pinterest WhatsApp ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਦੇ ਪੁੱਤਰ ਗਗਨਜੋਤ ਸੰਧੂ ਨੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਰੋਪੜ ਜਿਲ੍ਹੇ ਦੇ ਪਿੰਡ ਪਰਖਾਲੀ ਵਿਖੇ ਸਥਿਤ ਆਪਣੇ ਫਾਰਮ ਹਾਊਸ ਵਿਖੇ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕੀਤੀ ਹੈ। ਖਬਰਾਂ ਮੁਤਾਬਕ ਗਗਨਜੋਤ ਸੰਧੂ ਅੱਜ ਸਵੇਰੇ ਹੀ ਪੁਰਖਾਲੀ ਦੇ ਫਾਰਮ ਹਾਊਸ ਵਿੱਚ ਇਕੱਲਾ ਹੀ ਪਹੁੰਚਿਆ ਸੀ। ਘਟਨਾ ਦੀ ਖਬਰ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਰੋਪੜ ਦੇ ਸਿਵਲ ਹਸਪਤਾਲ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰੋਪੜ ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਰ ਵੇਰਵੇ ਦਿੱਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਗਗਨਜੋਤ ਕੁਰੂਕਸ਼ੇਤਰ ਦੇ ਪਿੰਡ ਗੁਮਥਾਲਾ ਗੜ੍ਹੂ ਦੇ ਦੋ ਵਾਰ ਸਰਪੰਚ ਰਹਿ ਚੁੱਕੇ ਸਨ। ਉਨ੍ਹਾਂ ਦੇ ਪਿਤਾ ਜਸਵਿੰਦਰ ਸੰਧੂ ਪਿਹੋਵਾ ਤੋਂ ਚਾਰ ਵਾਰ ਵਿਧਾਇਕ ਰਹੇ ਅਤੇ ਓ.ਪੀ. ਚੌਟਾਲਾ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਵਜੋਂ ਸੇਵਾ ਨਿਭਾਈ ਅਤੇ 2019 ਵਿੱਚ ਲਿਵਰ ਕੈਂਸਰ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਗਗਨਜੋਤ ਸੰਧੂ ਆਪਣੇ ਪਿੱਛੇ ਪਤਨੀ ਸਿਮਰਨਜੀਤ ਕੌਰ ਅਤੇ ਦੋ ਪੁੱਤਰ ਛੱਡ ਗਏ ਹਨ।