ਪੰਜਾਬ ਫਗਵਾੜਾ ਸ਼ਹਿਰ ਅੰਦਰ ਲੁਟੇਰਿਆਂ ਦੀ ਦਹਿਸ਼ਤ/ ਬਜ਼ੁਰਗ ਔਰਤ ਦੀਆਂ ਵਾਲੀਆਂ ਝਪਟ ਕੇ ਫਰਾਰ/ ਬੰਗਾ ਰੋਡ ਸਥਿਤ ਰਵਿਦਾਸ ਨਗਰ ਦੀ ਘਟਨਾ By admin - September 11, 2026 0 1 Facebook Twitter Pinterest WhatsApp ਫਗਵਾੜਾ ਸ਼ਹਿਰ ਅੰਦਰ ਚੋਰ-ਲੁਟੇਰਿਆਂ ਦੀਆਂ ਵਧਦੀਆਂ ਗਤੀਵਿਧੀਆਂ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਹੈ। ਤਾਜ਼ਾ ਘਟਨਾ ਸ਼ਹਿਰ ਦੇ ਬੰਗਾ ਰੋਡ ‘ਤੇ ਸਥਿਤ ਗੁਰੂ ਰਵਿਦਾਸ ਨਗਰ ਤੋਂ ਸਾਹਮਣੇ ਆਈ ਹੈ, ਜਿੱਥੇ ਦੇਰ ਸ਼ਾਮ ਦੋ ਮੋਟਰ ਸਾਇਕਲ ਸਵਾਰ ਦੁਕਾਨ ਦੇ ਬਾਹਰ ਬੈਠੀ ਬਜ਼ੁਰਗ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਪੀੜਤਾ ਸਾਬਕਾ ਸਰਪੰਚ ਫਕੀਰਚੰਦ ਦੀ ਪਤਨੀ ਹੈ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨ ਵੇਲੇ ਉਹ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰ ਬੈਠੀ ਸੀ ਕਿ ਪਿੱਛੋਂ ਆਏ ਦੋ ਮੋਟਰ ਸਾਇਕਲ ਸਵਾਰ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਸਬੰਧਤ ਪੁਲਿਸ ਸਟੇਸ਼ਨ ਨੂੰ ਦਿੱਤੀ ਹੈ। ਪੀੜਤਾ ਦੇ ਪਤੀ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਜਲਦੀ ਸੁਧਾਰਨ ਦੀ ਅਪੀਲ ਕੀਤੀ ਤਾਂ ਜੋ ਵਸਨੀਕ ਬਿਨਾਂ ਕਿਸੇ ਡਰ ਦੇ ਆਪਣੀ ਜ਼ਿੰਦਗੀ ਜੀ ਸਕਣ।