ਪੰਜਾਬ ਸੰਗਰੂਰ ’ਚ ਪੀੜਤ ਪਰਿਵਾਰ ਨੂੰ ਮਿਲੇ ਰਾਜਾ ਵੜਿੰਗ/ ਪੀੜਤ ਪਰਿਵਾਰ ਨਾਲ ਸਾਂਝਾ ਕੀਤਾ ਦੁੱਖ/ ਸਰਕਾਰ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ By admin - September 11, 2026 0 1 Facebook Twitter Pinterest WhatsApp ਸੰਗਰੂਰ ਦੇ ਪਿੰਡ ਦੇ ਰਹਿਣ ਵਾਲੇ ਗੁਲਜ਼ਾਰ ਸਿੰਘ ਦੀ ਮੌਤ ਤੋਂ ਬਾਅਦ ਇਨਸਾਫ਼ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੀੜਤ ਪਰਿਵਾਰ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਘਰ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਗੁਲਜ਼ਾਰ ਸਿੰਘ ਆਪਣੇ ਪੁੱਤਰ ਨਸ਼ੇ ਦੀ ਦਲਦਲ ਵਿੱਚ ਫਸੇ ਹੋਣ ਦਾ ਦਰਦ ਲੈ ਕੇ ਕੈਬਨਿਟ ਮੰਤਰੀ ਕੋਲ ਗਏ ਸਨ ਪਰ ਉਨ੍ਹਾਂ ਨੇ ਮਦਦ ਦੀ ਬਜਾਏ ਡਰਾਇਆ, ਧਮਕਾਇਆ ਜਿਸ ਕਾਰਨ ਉਸਨੇ ਆਪਣੀ ਜਾਨ ਦੇ ਦਿੱਤੀ ਹੈ। ਰਾਜਾ ਵੜਿੰਗ ਨੇ ਆਪਣੀ ਤਰਫੋਂ ਪਰਿਵਾਰ ਨੂੰ ਇਕ ਲੱਖ ਆਰਥਿਕ ਮਦਦ ਦਾ ਐਲਾਨ ਵੀ ਕੀਤਾ। ਵੜਿੰਗ ਨੇ ਪ੍ਰਸ਼ਾਸਨ ‘ਤੇ ਵੱਡਾ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਨੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੀ ਮ੍ਰਿਤਕ ਦਾ ਧੱਕੇ ਨਾਲ ਸਸਕਾਰ ਕਰਵਾਇਆ। ਰਾਜਾ ਵੜਿੰਗ ਨੇ ਇੱਕ ਦਿਹਾੜੀਦਾਰ ਅਤੇ ਗਰੀਬ ਪਰਿਵਾਰ ਲਈ ਆਪਣੀ ਤਰਫੋਂ 1 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਨੌਕਰੀ ਅਤੇ ਮੁਆਵਜ਼ਾ ਦੇਣ ਦੇ ਕੀਤੇ ਜਾ ਰਹੇ ਵਾਅਦਿਆਂ ਨੂੰ ਮਹਿਜ਼ ਇੱਕ ਖਾਨਾਪੂਰਤੀ ਦੱਸਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਡਿਪਟੀ ਕਮਿਸ਼ਨਰ ਦੀ ਸਿਫਾਰਿਸ਼ ‘ਤੇ ਬਿਨਾਂ ਇੰਟਰਵਿਊ ਦੇ ਦਿੱਤੀ ਜਾਣ ਵਾਲੀ ਕੱਚੀ ਨੌਕਰੀ ਦਾ ਕੋਈ ਭਵਿੱਖ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਸੂਬੇ ਵਿੱਚ ਨਸ਼ੇ ਦੇ ਹਾਲਾਤਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਵੜਿੰਗ ਨੇ ਦੋਸ਼ ਲਗਾਇਆ ਕਿ ਅੱਜ ਪੰਜਾਬ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਜਦੋਂ ਕੋਈ ਆਮ ਨਾਗਰਿਕ ਨਸ਼ੇ ਖਿਲਾਫ ਵੀਡੀਓ ਬਣਾਉਂਦਾ ਹੈ, ਤਾਂ ਪੁਲਿਸ ਦਬਾਅ ਪਾ ਕੇ ਜਾਂ ਡੰਡੇ ਦੇ ਜ਼ੋਰ ‘ਤੇ ਉਹ ਵੀਡੀਓ ਡਿਲੀਟ ਕਰਵਾ ਦਿੰਦੀ ਹੈ।