
ਅੰਮ੍ਰਿਤਸਰ ਬਾਈਪਾਸ ਵਿਖੇ ਅੱਜ ਉਸ ਵੇਲੇ ਇਨਸਾਨੀਅਤ ਦੀ ਮਿਸਾਲ ਵੇਖਣ ਨੂੰ ਮਿਲੀ ਜਦੋਂ ਇਥੋਂ ਲੰਘ ਰਹੇ ਆਪ ਆਗੂ ਤਲਬੀਰ ਸਿੰਘ ਗਿੱਲ ਨੇ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਆਪਣੀ ਸਕਿਊਰਟੀ ਦੀ ਗੱਡੀ ਵਿਚ ਹਸਪਤਾਲ ਪਹੁੰਚਾਇਆ। ਦਰਅਸਲ ਆਮ ਆਦਮੀ ਪਾਰਟੀ ਦੇ ਆਗੂ ਤਲਬੀਰ ਸਿੰਘ ਗਿੱਲ ਆਪਣੇ ਪ੍ਰੋਗਰਾਮਾਂ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਹਾਦਸੇ ਦੌਰਾਨ ਗੰਭੀਰ ਜ਼ਖਮੀ ਹਾਲਤ ਵਿਚ ਪਏ ਵਿਅਕਤੀਆਂ ਨੂੰ ਆਪਣੇ ਸਕਿਊਰਟੀ ਗਾਰਡਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

