ਪੰਜਾਬ ਬਟਾਲਾ ਦੇ ਬੱਚੇ ਨੇ ਚਮਕਾਇਆ ਸ਼ਹਿਰ ਦਾ ਨਾਮ/ ਮਲੇਸ਼ੀਆ ’ਚ ਕਰਾਂਟੇ ’ਚ ਜਿੱਤਿਆ ਬ੍ਰੋਂਜ਼ ਮੈਡਲ/ ਘਰ ਪਹੁੰਚਣ ਤੇ ਹੋਇਆ ਸ਼ਾਨਦਾਰ ਸਵਾਗਤ By admin - September 11, 2026 0 1 Facebook Twitter Pinterest WhatsApp ਬਟਾਲਾ ਵਾਸੀ 9 ਸਾਲਾ ਬੱਚੇ ਨੇ ਮਲੇਸ਼ੀਆਂ ਵਿਚ ਅੰਤਰਰਾਸ਼ਟਰੀ ਕਰਾਟੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਇਸ ਬੱਚੇ ਨੇ ਕਾਂਸੀ ਮੈਡਲ ਜਿੱਤਿਆ ਹੈ। ਜਿਵੇਂ ਹੀ ਇਸ ਨੰਨ੍ਹੇ ਖਿਡਾਰੀ ਦੀ ਜਿੱਤ ਦੀ ਖਬਰ ਬਟਾਲਾ ਪਹੁੰਚੀ ਚਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। ਇਸ ਪ੍ਰਾਪਤੀ ਤੋਂ ਬਾਅਦ ਇਹ ਬੱਚਾ ਆਪਣੇ ਘਰ ਬਟਾਲਾ ਪਹੁੰਚਿਆ, ਜਿੱਥੇ ਪਰਿਵਾਰ ਤੇ ਸ਼ਹਿਰ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਖੁਸ਼ੀ ਦਾ ਮਾਹੌਲ ਦੇਖਦਿਆਂ ਸਿਆਸੀ ਆਗੂ ਵੀ ਬੱਚੇ ਅਤੇ ਪਰਿਵਾਰ ਨੂੰ ਵਧਾਈ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਿਆਸੀ ਨੇਤਾਵਾਂ ਨੇ ਬੱਚੇ ਦੇ ਗਲ ‘ਚ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ। ਆਗੂਆਂ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤਣਾ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਉਭਰਦੇ ਖਿਡਾਰੀਆਂ ਨੂੰ ਹੋਰ ਅੱਗੇ ਵਧਣ ਲਈ ਸਰਕਾਰੀ ਸਹੂਲਤਾਂ ਅਤੇ ਵਿੱਤੀ ਮਦਦ ਦਿੱਤੀ ਜਾਵੇ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕਰਾਟੇ ਦਾ ਬਹੁਤ ਸ਼ੌਕ ਸੀ ਅਤੇ ਉਸ ਦੀ ਕਰੜੀ ਮਿਹਨਤ ਦੇ ਬਲਬੂਤੇ ਹੀ ਅੱਜ ਉਸ ਨੇ ਵਿਦੇਸ਼ ਦੀ ਧਰਤੀ ‘ਤੇ ਭਾਰਤ ਦਾ ਝੰਡਾ ਲਹਿਰਾਇਆ ਹੈ।