ਬਰਨਾਲਾ ’ਚ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਮਾਮਲਾ/ ਮਤਰੇਈ ਮਾਂ ਨੇ ਪੰਜ ਸਾਲਾ ਬੱਚੇ ’ਤੇ ਕੀਤਾ ਤਸ਼ੱਦਦ/ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭੀ

0
1

 

ਬਰਨਾਲਾ ਦੇ ਪਿੰਡ ਸੰਘੇੜਾ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਤਰੇਈ ਮਾਂ ਨੇ ਆਪਣੇ ਪੰਜ ਸਾਲਾ ਗੋਦ ਲਏ ਪੁੱਤਰ ਨੂੰ ਗਰਮ ਲੋਹੇ ਦੇ ਤਵੇ ਅਤੇ ਚਿਮਟੇ ਨਾਲ ਤਸੀਹੇ ਦਿੱਤੇ ਗਏ। ਸਮਾਜ ਸੇਵੀ ਸੰਸਥਾ ਨੇ ਬੱਚੇ ਦਾ ਰੈਸਕਿਊ ਕਰ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਡਾਕਟਰ ਦੀਆਂ ਰਿਪੋਰਟਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੱਚਾ ਜ਼ਖ਼ਮੀ ਹਾਲਤ ਵਿੱਚ ਪਿੰਡ ਦੇ ਸਕੂਲ ਗਿਆ, ਉੱਥੇ ਬਣਾਈ ਗਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਸਥਿਤ ਲਛਕਾਣੀ ਦੀ ਸਮਾਜਿਕ ਭਲਾਈ ਸੰਸਥਾ “ਆਪਣਾ ਫਰਜ਼ ਸੇਵਾ ਸੁਸਾਇਟੀ” ਦੀ ਇੱਕ ਟੀਮ ਜਿਸ ਦੀ ਅਗਵਾਈ ਜਥੇਦਾਰ ਸਤਪਾਲ ਸਿੰਘ ਪਾਲ ਖਰੌੜ ਦੀ ਟੀਮ ਨੇ ਪਿੰਡ ਦੀ ਪੰਚਾਇਤ, ਨਿਵਾਸੀਆਂ, ਪੁਲਿਸ ਅਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ, ਬੱਚੇ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜ਼ਖ਼ਮੀ ਬੱਚੇ ਦੇ ਪਿਤਾ ਮੂਲ ਚੰਦ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੋ ਪੁੱਤਰ ਸਨ ਜਿਨ੍ਹਾਂ ਵਿਚੋਂ ਇਕ ਨੂੰ ਵੱਡੇ ਭਰਾ ਨੂੰ ਸੌਂਪ ਦਿੱਤਾ ਸੀ। ਉਸ ਨੂੰ ਇਸ ਘਟਨਾ ਬਾਰੇ ਅੱਜ ਹੀ ਪਤਾ ਲੱਗਾ। ਉਸ ਨੇ ਬੱਚੇ ਨਾਲ ਕੀਤੀ ਗਈ ਕੁੱਟਮਾਰ ਅਤੇ ਤਸ਼ੱਦਦ ਦੇ ਸਬੰਧ ਵਿੱਚ ਕਾਰਵਾਈ ਦੀ ਮੰਗ ਕੀਤੀ। ਮਤਰੇਈ ਮਾਂ ਨੇ ਲੋਹੇ ਚਿਮਟੇ ਅਤੇ ਗਰਮ ਤਵੇ ਦੀ ਵਰਤੋਂ ਕਰਕੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਬੱਚੇ ਨੂੰ ਅਕਸਰ ਤੇਜ਼ ਧੁੱਪ ਵਿੱਚ ਸਿਰਫ਼ ਪਾਣੀ ਦੀ ਬੋਤਲ ਦੇ ਕੇ ਖੜ੍ਹਾ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ। ਬੱਚੇ ਨੇ ਅਧਿਆਪਕਾਂ ਸਾਹਮਣੇ ਆਪਣੀ ਮਾਂ ਵੱਲੋਂ ਡੰਡੇ ਨਾਲ ਕੁੱਟੇ ਜਾਣ ਦਾ ਇਕਸਾਫ ਕੀਤਾ ਹੈ। ਪੁਲਿਸ ਨੇ ਡਾਕਟਰੀ ਰਿਪੋਰਟ ਅਤੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here