ਕੈਨੇਡਾ-ਅਮਰੀਕਾ ਨਿਊਜ਼ਵਿਦੇਸ਼ ਕੈਨੇਡਾ ਸਰਕਾਰ ਦੀ ਪਰਵਾਸੀਆਂ ’ਤੇ ਸਖਤੀ /8 ਸਾਲ ਪਹਿਲਾਂ ਕੈਨੇਡਾ ਆਇਆ ਪੰਜਾਬੀ ਪਰਿਵਾਰ ਡਿਪੋਰਟ By admin - September 10, 2026 0 2 Facebook Twitter Pinterest WhatsApp ਕੈਨੇਡਾ ਸਰਕਾਰ ਵੱਲੋਂ ਦੇਸ਼ ਅੰਦਰ ਰਹਿ ਰਹੇ ਗੈਰ-ਕਾਨੂੰਨ ਪਰਵਾਸੀਆਂ ਖਿਲਾਫ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਹੈ। ਇਸ ਦੇ ਨਾਲ ਨਾਲ ਦੇਸ਼ ਅੰਦਰ ਪੁਰਾਣੇ ਰਹਿ ਰਹੇ ਲੋਕਾਂ ਨੂੰ ਵੀ ਕਾਨੂੰਨੀ ਖਾਮੀਆਂ ਦੇ ਚਲਦਿਆਂ ਵਾਪਸ ਭੇਜਿਆ ਜਾ ਰਿਹਾ ਹੈ। ਇਸੇ ਤਹਿਤ 8 ਸਾਲ ਪਹਿਲਾਂ ਕੈਨੇਡਾ ਆਏ ਇੱਕ ਭਾਰਤੀ ਪਰਿਵਾਰ ਨੂੰ ਵੀ ਵਾਪਸ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ। ਇਸ ਪਰਿਵਾਰ ਨੇ ਸ਼ਰਨ ਮੰਗਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਰੱਦ ਕਰਦਿਆਂ ਭਾਰਤ ਵਾਪਸ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਗੁਰਾਇਆ ਨਾਲ ਸਬੰਧਤ ਇਹ ਪੰਜਾਬੀ ਸਾਲ 2018 ’ਚ ਪੰਜਾਬ ਤੋਂ ਆਇਆ ਸੀ ਅਤੇ ਕਿਊਬਕਾ ਸੂਬੇ ਵਿੱਚ ਰਹਿ ਰਿਹਾ ਸੀ। ਇਸ ਨੇ 8 ਸਾਲਾਂ ਤਕ ਸਖਤ ਮਿਹਨਤ ਕੀਤੀ ਤੇ ਟੈਕਸ ਬਗੈਰਾ ਵੀ ਦਿੱਤੇ ਪਰ ਹੁਣ ਕੈਨੇਡਾ ਦੇ ਅਵਾਸ ਵਿਭਾਗ ਨੇ ਉਨ੍ਹਾਂ ਦੀ ਸ਼ਰਨ ਦੀ ਅਪੀਲ ਖਾਰਜ ਕਰ ਦਿੱਤੀ ਹੈ। ਵਿਭਾਗ ਨੇ ਪਰਿਵਾਰ ਦਾ ਭਾਰਤ ਵਿੱਚ ਆਪਣੀ ਜਾਨ ਨੂੰ ਖਤਰੇ ਦਾ ਦਾਅਵਾ ਵੀ ਨਹੀਂ ਮੰਨਿਆ ਅਤੇ ਮਨੁੱਖੀ ਤਰਸ ਦੇ ਅਧਾਰ ਤੇ ਰਹਿਣ ਦੀ ਬੇਨਤੀ ਰੱਦ ਕਰ ਦਿੱਤੀ ਹੈ। ਪਰਿਵਾਰ ਦਾ ਮੁਖੀ ਹਰੀਸ਼ ਕੈਨੇਡਾ ਆ ਕੇ ਕਈ ਸਾਲ ਟਰੱਕ ਡਰਾਇਵਰ ਵਜੋਂ ਕੰਮ ਕਰਦਾ ਰਿਹਾ ਹੈ ਅਤੇ ਉਸ ਦੀ ਪਤਨੀ ਵੀ ਵੀ ਨੌਕਰੀ ਕਰਦੀ ਰਹੀ ਹੈ। ਇਨ੍ਹਾਂ ਦੇ ਦੋ ਬੱਚੇ ਵੀ ਹਨ। ਹਰੀਸ਼ ਦੇ ਪੁੱਤਰ ਜਪੇਸ਼ ਮੁਤਾਬਕ ਉਸ ਦਾ ਬਚਪਨ ਕੈਨੇਡਾ ਵਿੱਚ ਬੀਤਿਆ ਹੈ ਅਤੇ ਉਸਦੇ ਦੋਸਤ-ਮਿੱਤਰ ਵੀ ਇੱਥੇ ਹੀ ਹਨ ਜਦਕਿ ਭਾਰਤ ਵਿਚ ਉਸ ਦੀ ਕੋਈ ਜਾਣ-ਪਛਾਣ ਨਹੀਂ ਹੈ, ਜਿਸ ਦੇ ਚਲਦਿਆਂ ਉਸ ਨੂੰ ਇਕੱਲਤਾ ਮਹਿਸੂਸ ਕਰੇਗਾ। ਛੋਟੇ ਪੁੱਤਰ ਗੌਲਾਸ਼ ਨੇ ਕਿਹਾ ਕਿ ਉਸ ਨੂੰ ਉਸ ਪੰਜਾਬ ਵੱਲ ਵਿੱਚ ਧੱਕਿਆ ਜਾ ਰਿਹਾ ਹੈ, ਜਿਥੇ ਬਾਰੇ ਉਹ ਕੁਝ ਨਹੀਂ ਜਾਣਦਾ। ਉਸਦਾ ਕਹਿਣਾ ਸੀ ਉਸ ਨੂੰ 4 ਸਾਲ ਦੀ ਉਮਰ ’ਚ ਮਾਪੇ ਭਾਰਤ ਤੋਂ ਨਾਲ ਲੈ ਕੇ ਆਏ ਜਿਸ ਬਾਰੇ ਉਸ ਨੂੰ ਕੁੱਝ ਵੀ ਯਾਦ ਨਹੀਂ ਹੈ। ਪਰਿਵਾਰ ਦੇ ਮੁਖੀਆ ਮੁਤਾਬਕ ਸਾਲ 2018 ’ਚ ਸੈਲਾਨੀ ਵੀਜੇ ਤੇ ਕੈਨੇਡਾ ਆਇਆ ਸੀ, ਜਿੱਥੇ ਉਸ ਨੇ ਸ਼ਰਨ ਵਜੋਂ ਬੇਨਤੀ ਕਰਦਿਆਂ ਕਿਹਾ ਸੀ ਕਿ ਉਹ ਭਾਰਤ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ, ਪਰ ਪੁਲਿਸ ਕਿਸੇ ਸਿਆਸੀ ਆਗੂ ਦੇ ਦਬਾਅ ਕਾਰ ਉਸ ਉੱਤੇ ਨਜਾਇਜ਼ ਮਾਮਲੇ ਦਰਜ ਕਰਕੇ ਤੰਗ ਕਰ ਰਹੀ ਸੀ। ਇੰਨਾ ਹੀ ਨਹੀਂ, ਉਸ ਨੂੰ 12 ਅਗਸਤ 2017 ਤੋਂ 19 ਅਗਸਤ ਤੱਕ ਨਜਾਇਜ ਰਿਹਾਸਤ ਵਿੱਚ ਰੱਖ ਕੇ ਭਾਰੀ ਤਸ਼ੱਦਦ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਉਹ ਜਾਨ ਨੂੰ ਖਤਰਾ ਮਹਿਸੂਸਦਿਆਂ ਆਪਣੀ ਜਾਨ ਬਚਾਉਣ ਖਾਤਰ ਕੈਨੇਡਾ ਆਇਆ ਸੀ।