ਪੰਜਾਬ ਮਲੋਟ ਮੰਡੀ ’ਚ ਨਰਮੇ ਦੀ ਆਮਦ ਸ਼ੁਰੂ/ ਪ੍ਰਾਈਵੇਟ ਬੋਲੀ ਚੇਅਰਮੈਨ ਨੇ ਲਾਈ ਬੋਲੀ/ 8431 ’ਚ ਲੱਗਿਆ ਪਹਿਲੀ ਢੇਰੀ ਦਾ ਭਾਅ By admin - September 9, 2026 0 1 Facebook Twitter Pinterest WhatsApp ਮਲੋਟ ਦੀ ਅਨਾਜ ਮੰਡੀ ਵਿਚ ਨਰਮੇ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਹੋਈ ਬੋਲੀ ਦੌਰਾਨ ਨਰਮੇ ਦਾ ਬਾਅ 8531 ਰੁਪਏ ਲੱਗਿਆ ਹੈ। ਪਹਿਲੀ ਬੋਲੀ ਸ਼ੁਭਮ ਟ੍ਰੇਡਿੰਗ ਦੁਕਾਨ ਵੱਲੋਂ ਲਾਈ ਗਈ ਹੈ। ਇਸ ਖਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ ਅਤੇ ਹੋਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਕਰਵਾਈ ਗਈ। ਅਧਿਕਾਰੀਆਂ ਮੁਤਾਬਕ ਨਰਮੇ ਸਰਕਾਰੀ ਖਰੀਦ 15 ਤਰੀਕ ਤੋਂ ਸ਼ੁਰੂ ਹੋਵੇਗੀ ਜਿਸ ਦਾ ਸਰਕਾਰੀ ਭਾਅ 8417 ਮਿਥਿਆ ਗਿਆ ਹੈ।