ਟਰਾਂਟੋ ਮੇਅਰ ਦੀ ਦੌੜ ’ਚ ਸਕਾਰਬਰੋ ਬਣਿਆ ਮੁੱਦਾ/ ਬਰਾਡ ਬਰਾਡਫੋਰਡ ਦਾ ਓਲੀਵੀਆ ਚਾਓ ’ਤੇ ਵੱਡਾ ਹਮਲਾ

0
2

ਟੋਰਾਂਟੋ ਦੇ ਮੇਅਰ ਅਹੁਦੇ ਦੇ ਉਮੀਦਵਾਰ ਬ੍ਰੈਡ ਬ੍ਰੈਡਫੋਰਡ ਨੇ ਮੌਜੂਦਾ ਮੇਅਰ Olivia Chow ’ਤੇ ਤਿੱਖਾ ਹਮਲਾ ਕੀਤਾ ਹੈ। ਬ੍ਰੈਡਫੋਰਡ  ਨੇ ਦਾਅਵਾ ਕੀਤਾ ਕਿ ਸਕਾਰਬਰੋ ਦੇ ਵਸਨੀਕ ਲੰਬੇ ਸਮੇਂ ਤੋਂ ਅਣਡਿੱਠੇ ਕੀਤੇ ਜਾਣ ਤੋਂ ਥੱਕ ਚੁੱਕੇ ਹਨ। ਬ੍ਰੈਡਫੋਰਡ  ਮੁਤਾਬਕ ਸਕਾਰਬਰੋ ਦੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਹਿਰ ਦੀਆਂ ਨੀਤੀਆਂ ਅਤੇ ਵਿਕਾਸ ਯੋਜਨਾਵਾਂ ਵਿੱਚ ਉਨ੍ਹਾਂ ਦੇ ਇਲਾਕੇ ਨੂੰ ਉਹ ਤਵੱਜੋ ਨਹੀਂ ਮਿਲ ਰਹੀ, ਜਿਸ ਦਾ ਉਹ ਹੱਕਦਾਰ ਹੈ।
ਉਨ੍ਹਾਂ ਨੇ ਮੇਅਰ Olivia Chow ਦੀ ਅਗਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ Scarborough ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀਆਂ ਮੰਗਾਂ ਨੂੰ ਹੋਰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਮੇਅਰ ਦੀ ਦੌੜ ਵਿੱਚ ਉਤਰੇ Bradford ਨੇ Scarborough ਨੂੰ ਟੋਰਾਂਟੋ ਦੇ ਵਿਕਾਸ ਦਾ ਅਹਿਮ ਹਿੱਸਾ ਦੱਸਦਿਆਂ ਇਲਾਕੇ ਲਈ ਬਿਹਤਰ ਨੁਮਾਇੰਦਗੀ ਅਤੇ ਵਧੇਰੇ ਧਿਆਨ ਦੀ ਮੰਗ ਕੀਤੀ। ਉਨ੍ਹਾਂ ਦਾ ਇਹ ਬਿਆਨ ਆਉਣ ਵਾਲੀਆਂ ਮੇਅਰ ਚੋਣਾਂ ਦੇ ਮੱਦੇਨਜ਼ਰ ਸਿਆਸੀ ਤੌਰ ’ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here