ਗਿੱਦੜਬਾਹਾ ਵਾਸੀ ਨੌਜਵਾਨ ਵਿਦੇਸ਼ ’ਚ ਲਾਪਤਾ/ ਵਿਦੇਸ਼ ਤੋਂ ਪਰਤਦੇ ਸਮੇਂ ਅਚਾਨਕ ਹੋਇਆ ਗਾਇਬ/ ਪਰਿਵਾਰ ਦੀ ਪ੍ਰਸ਼ਾਸਨ ਅੱਗੇ ਮਦਦ ਲਈ ਗੁਹਾਰ

0
2

ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਪੰਜਾਬੀਆਂ ਨਾਲ ਅਕਸਰ ਕਈ ਹਾਦਸੇ ਵਾਪਰਦੇ ਰਹਿੰਦੇ ਹਨ। ਅਜਿਹੀ ਹੀ ਦੁਖਦਾਈ ਖ਼ਬਰ ਗਿੱਦੜਬਾਹਾ ਦੇ ਪਿੰਡ ਹੁਸਨਰ ਤੋਂ ਸਾਹਮਣੇ ਆਈ ਹੈ, ਜਿੱਥੇ ਦੇ ਵਾਸੀ ਨੌਜਵਾਨ ਗੁਰਜਿੰਦਰ ਵਿਦੇਸ਼ ਤੋਂ ਪਰਤਦੇ ਵਕਤ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਹੈ। ਪਰਿਵਾਰ ਮੁਤਾਬਕ ਗੁਰਜਿੰਦਰ ਨੇ 4 ਤਰੀਕ ਨੂੰ ਵਿਦੇਸ਼ੋਂ ਪਰਤਣਾ ਸੀ, ਜਿਸ ਦੀ ਪਰਿਵਾਰ ਉਡੀਕ ਕਰ ਰਿਹਾ ਸੀ ਪਰ ਉਹ ਘਰ ਨਹੀਂ ਪਹੁੰਚਿਆ। 4 ਦਿਨਾਂ ਤੋਂ ਉਸ ਦਾ ਕੋਈ ਫੋਨ ਵੀ ਨਹੀਂ ਆਇਆ, ਜਿਸ ਕਾਰਨ ਪਰਿਵਾਰ ਗਹਿਰੀ ਚਿੰਤਾ ਚ ਡੁੱਬਾ ਹੋਇਆ ਹੈ। ਪਰਿਵਾਰ ਨੇ ਪ੍ਰਸ਼ਾਸਨ ਅੱਗੇ ਮਦਦ ਲਈ ਗੁਹਾਰ ਲਾਈ ਹੀ।
ਲਾਪਤਾ ਨੌਜਵਾਨ ਗੁਰਜਿੰਦਰ ਦੇ ਪਿਤਾ ਦਰਸ਼ਨ ਸਿੰਘ ਮੁਤਾਬਕ, ਉਸਨੇ 4 ਤਰੀਕ ਨੂੰ ਵਾਪਸ ਆਉਣਾ ਸੀ ਅਤੇ ਉਸਦੀ ਸ਼ਾਮ 6:30 ਵਜੇ ਦੀ ਫਲਾਈਟ ਸੀ, ਜਿਸਨੇ ਰਾਤ 11:30 ਜਾਂ 12 ਵਜੇ ਪਹੁੰਚਣਾ ਸੀ। ਪਰਿਵਾਰ ਮੁਤਾਬਕ ਉਸ ਨਾਲ ਆਖਰੀ ਵਾਰ ਫੋਨ ‘ਤੇ ਗੱਲਬਾਤ ਵੀਰਵਾਰ ਸ਼ਾਮ 6:30 ਵਜੇ ਹੋਈ ਸੀ। ਉਸਦੀ ਉਸ ਦੀ ਭੈਣ  ਨੇ ਦੱਸਿਆ ਕਿ ਉਸਨੇ ਆਉਣ ਲਈ ਕਿਹਾ ਸੀ ਅਤੇ ਉਸਨੇ ਘਰ ਵਿੱਚ ਖਾਣਾ ਵੀ ਬਣਾ ਕੇ ਰੱਖਿਆ ਸੀ, ਪਰ ਉਹ ਨਹੀਂ ਆਇਆ ਅਤੇ ਹੁਣ 4 ਦਿਨਾਂ ਤੋਂ ਉਸਦਾ ਕੋਈ ਫੋਨ ਨਹੀਂ ਆਇਆ
ਗੁਰਜਿੰਦਰ ਦੇ ਦੋਸਤਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਮਜਬੂਰੀ ਵੱਸ ਉਸਨੂੰ ਪੈਸੇ ਇਕੱਠੇ ਕਰਕੇ ਵਿਦੇਸ਼ ਭੇਜਿਆ ਗਿਆ ਸੀ। ਗੁਰਜਿੰਦਰ ਦੇ ਦੋਸਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਦੋਸਤਾਂ-ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ ਉਸਨੂੰ ਵਾਪਸ ਕੰਮ ‘ਤੇ ਭੇਜਿਆ ਗਿਆ ਸੀ, ਜਿੱਥੇ ਉਹ ਪਿਛਲੇ 8 ਮਹੀਨਿਆਂ ਤੋਂ ਲੱਗਿਆ ਹੋਇਆ ਸੀ।
ਦੋਸਤਾਂ ਨੇ ਹੀ ਉਸਦੇ ਵਾਪਸ ਆਉਣ ਲਈ ਦਿੱਲੀ ਤੋਂ ਬਠਿੰਡਾ ਤੱਕ ਕਿਸਾਨ ਐਕਸਪ੍ਰੈਸ ਟ੍ਰੇਨ ਦੀ ਟਿਕਟ ਗਿੱਦੜਬਾਹਾ ਤੋਂ ਬੁੱਕ ਕਰਵਾਈ ਸੀ। ਹੁਣ ਗੁਰਜਿੰਦਰ ਦਾ ਫੋਨ ਅਤੇ ਇੰਟਰਨੈੱਟ ਬਿਲਕੁਲ ਬੰਦ ਹੈ, ਵਟਸਐਪ ਜਾਂ ਇੰਸਟਾਗ੍ਰਾਮ ‘ਤੇ ਕੋਈ ਸੁਨੇਹਾ ਡਿਲੀਵਰ ਨਹੀਂ ਹੋ ਰਿਹਾ। ਦੋਸਤ ਲਖਵਿੰਦਰ ਸਿੰਘ ਨੂੰ ਸ਼ੱਕ ਹੈ ਕਿ ਸ਼ਾਇਦ ਜਿਸ ਕੰਪਨੀ ਵਿੱਚ ਗੁਰਜਿੰਦਰ ਕੰਮ ਕਰਦਾ ਸੀ, ਉਸਨੇ ਹੀ ਉਸਨੂੰ ਵਾਪਸ ਆਉਣ ਤੋਂ ਰੋਕਿਆ ਹੋਵੇਗਾ
ਪਰਿਵਾਰ ਇੰਨਾ ਗਰੀਬ ਹੈ ਕਿ ਉਹ ਖੁਦ ਕਿਤੇ ਜਾ ਕੇ ਭਾਲ ਨਹੀਂ ਕਰ ਸਕਦੇ। ਪਿੰਡ ਦੇ ਆਗੂ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਗਿੱਦੜਬਾਹਾ ਥਾਣੇ ਵਿੱਚ 2-3 ਦਿਨ ਪਹਿਲਾਂ ਦਰਖਾਸਤ ਦਿੱਤੀ ਗਈ ਹੈ, ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਗੁਰਜਿੰਦਰ ਦੀ ਕੋਈ ਉੱਘ-ਸੁੱਘ ਮਿਲ ਸਕੇ।

LEAVE A REPLY

Please enter your comment!
Please enter your name here