ਜਲਾਲਾਬਾਦ ’ਚ 6 ਮੱਝਾਂ ਤੇ ਬੱਕਰੀ ਦੀ ਮੌਤ/ ਸ਼ੈੱਡ ਨੂੰ ਅੱਗ ਲੱਗਣ ਕਾਰਨ ਗਈ ਜਾਨ/ ਪੁਲਿਸ ਮੁਲਾਜ਼ਮ ਨੇ ਦੋ ਪਸ਼ੂਆਂ ਦੀ ਬਚਾਈ ਜਾਨ

0
1

ਜਲਾਲਾਬਾਦ ਦੇ ਪਿੰਡ ਚੱਕ ਜਾਨੀਸਰ ਵਿਖੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਪਸ਼ੂਆਂ ਦੇ ਸ਼ੈੱਡ ਨੂੰ ਅਚਾਨਕ ਅੱਗ ਲੱਗਣ ਨਾਲ 5 ਮੱਝਾਂ ਤੇ ਇਕ ਬੱਕਰੀ ਦੀ ਮੌਤ ਹੋ ਗਈ ਜਦਕਿ ਦੋ ਪਸ਼ੂਆਂ ਨੂੰ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਬਚਾ ਲਿਆ। ਜਾਣਕਾਰੀ ਅਨੁਸਾਰ ਰਾਤ ਸਾਢੇ 11 ਵਜੇ ਵਿਜੇ ਯਾਦਮ ਨਾਮ ਦੇ ਪਰਵਾਸੀ ਦੇ ਘਰ ਚ ਬਣੇ ਸ਼ੈੱਡ ਨੂੰ ਅੱਗ ਲੱਗ ਗਈ। ਇਸੇ ਦੌਰਾਨ ਉਥੋਂ ਲੰਘ ਰਹੇ ਪੁਲਿਸ ਮੁਲਾਜ਼ਮ ਨੇ ਬਹਾਦਰੀ ਦਿਖਾਉਂਦੇ ਹੋਏ 2 ਪਸ਼ੂਆਂ ਨੂੰ ਬਚਾ ਲਿਆ ਪਰ ਬਾਕੀ ਸੱਤ ਪਸ਼ੂ ਅੱਗ ਦੀ ਭੇਟ ਚੜ ਗਈ।
ਦੱਸ ਦਈਏ ਕਿ ਸਾਰੇ ਮ੍ਰਿਤਕ ਪਸ਼ੂ ਸੂਨ ਵਾਲੇ ਸਨ ਅਤੇ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹੈ। ਪਿੰਡ ਵਾਸੀਆਂ ਮੁਤਾਬਕ ਵਿਜੈ ਯਾਦਵ 33 ਸਾਲਾਂ ਤੋਂ ਪਿੰਡ ਦੇ ਵਿੱਚ ਹੀ ਰਹਿ ਰਿਹਾ ਅਤੇ ਜ਼ਮੀਨ ਠੇਕੇ ਉਤੇ ਲੈ ਕੇ ਵਾਹੀ ਕਰਦਾ ਹੈ। ਪਰਿਵਾਰ ਮੁਤਾਬਕ ਪੰਜ ਤੋਂ ਛੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਫਿਲਹਾਲ ਪਿੰਡ ਵਾਸੀਆਂ ਨੇ ਮਦਦ ਕਰਨ ਦੀ ਗੱਲ ਆਖੀ ਹੈ ਅਤੇ ਸਰਕਾਰ ਤੋਂ ਵੀ ਮਦਦ ਮੰਗੀ ਜਾ ਰਹੀ ਹੈ।

LEAVE A REPLY

Please enter your comment!
Please enter your name here