ਪੰਜਾਬ ਅਜਨਾਲਾ ਵਾਸੀ ਨੌਜਵਾਨ ਦੀ ਜਰਮਨੀ ’ਚ ਮੌਤ/ ਨਹਿਰ ’ਚ ਛਾਲ ਮਾਰਨ ਕਾਰਨ ਗਈ ਜਾਨ/ 20 ਦਿਨ ਬਾਦ ਪਹੁੰਚੀ ਲਾਸ਼, ਪਰਿਵਾਰ ਨੇ ਮੰਗਿਆ ਇਨਸਾਫ By admin - September 8, 2026 0 1 Facebook Twitter Pinterest WhatsApp ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਦੇ ਪਿੰਡ ਥੋਬਾ ਦੇ ਰਹਿਣ ਵਾਲੇ ਗੁਰਸਾਹਿਬ ਸਿੰਘ ਦੀ ਜਰਮਨੀ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਰਵਾਰ ਮੁਤਾਬਕ ਉਹ ਚਾਰ ਸਾਲ ਪਹਿਲਾਂ ਚੰਗੇ ਭਵਿੱਖ ਦੀ ਆਸ ਨਾਲ ਜਰਮਨੀ ਗਿਆ ਸੀ, ਜਿੱਥੇ ਉਸ ਨੇ ਭੇਦਭਰੀ ਹਾਲਤ ਵਿਚ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਅਤੇ 20 ਦਿਨਾਂ ਬਾਅਦ ਉਸਦੀ ਲਾਸ਼ ਪਿੰਡ ਪਹੁੰਚੀ, ਜਿੱਥੇ ਉਸ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਤੋਂ ਆਰਥਕ ਮਦਦ ਦੇ ਨਾਲ ਨਾਲ ਘਟਨਾ ਦੀ ਜਾਂਚ ਮੰਗੀ ਹੈ। ਪਰਿਵਾਰ ਦੇ ਅਨੁਸਾਰ ਗੁਰਸਾਹਿਬ ਕਰਜ਼ਾ ਚੁੱਕ ਕੇ ਸਟੱਡੀ ਵੀਜ਼ੇ ਉਤੇ ਵਿਦੇਸ਼ ਗਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਕੰਮ ਕਰੇਗਾ ਅਤੇ ਆਪਣੇ ਮਾਪਿਆਂ ਦਾ ਸਹਾਰਾ ਬਣੇਗਾ ਪਰ ਉਸਦੀ ਮੌਤ ਨੇ ਪਰਿਵਾਰ ਦੇ ਦੁੱਖ ਅਤੇ ਵਿੱਤੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਸਾਹਿਬ ਦਾ ਜਰਮਨੀ ਵਿੱਚ ਆਪਣੇ ਕੁਝ ਰੂਮਮੇਟ ਨਾਲ ਝਗੜਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਝਗੜੇ ਤੋਂ ਬਾਅਦ ਉਸਨੇ ਆਪਣਾ ਕਮਰਾ ਬਦਲ ਲਿਆ ਸੀ। ਪਰਿਵਾਰ ਨੂੰ ਖੁਦਕੁਸ਼ੀ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਜਿਸ ਦੇ ਚਲਦਿਆਂ ਪਰਿਵਾਰ ਨੇ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਜਰਮਨੀ ਵਿੱਚ ਪੁਲਿਸ ਕਾਰਵਾਈ ਅਤੇ ਹੋਰ ਪ੍ਰਕਿਰਿਆਵਾਂ ਕਾਰਨ, ਲਾਸ਼ ਨੂੰ ਲਗਭਗ 20 ਦਿਨਾਂ ਬਾਅਦ ਭਾਰਤ ਲਿਆਂਦਾ ਜਾ ਸਕਿਆ। ਪਰਿਵਾਰ ਦਾ ਕਹਿਣਾ ਹੈ ਕਿ ਭਾਰਤੀ ਦੂਤਾਵਾਸ ਅਤੇ ਬਰਲਿਨ ਗੁਰਦੁਆਰਾ ਕਮੇਟੀ ਨੇ ਲਾਸ਼ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਵਿੱਚ ਸਹਾਇਤਾ ਕੀਤੀ। ਪਰਿਵਾਰ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਅਤੇ ਦੋਸ਼ੀ ਜਾਂ ਲਾਪਰਵਾਹੀ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਿਵਾਰ ਨੇ ਸਰਕਾਰ ਨੂੰ ਵਿੱਤੀ ਸਹਾਇਤਾ ਦੀ ਵੀ ਅਪੀਲ ਕੀਤੀ ਹੈ। ਗੁਰਸਾਹਿਬ ਦੇ ਚਾਚਾ ਪ੍ਰਗਟ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਉਸਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ ਅਤੇ ਅਜੇ ਤੱਕ ਕਰਜ਼ਾ ਨਹੀਂ ਚੁਕਾ ਸਕਿਆ। ਪਰਿਵਾਰ ਦਾ ਕਹਿਣਾ ਹੈ ਕਿ ਗੁਰਸਾਹਿਬ ਆਪਣੇ ਬਜ਼ੁਰਗ ਮਾਪਿਆਂ ਦਾ ਮੁੱਖ ਸਹਾਰਾ ਸੀ, ਜਿਸ ਦੇ ਚਲਦਿਆਂ ਪਰਿਵਾਰ ਨੇ ਸਰਕਾਰ ਤੋਂ ਵਿੱਤੀ ਸਹਾਇਤਾ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।