ਫਤਿਹਗੜ੍ਹ ਚੂੜੀਆਂ ਸਕੂਲ ਦਾ ਤਿੰਨ ਘੰਟੇ ਬੰਦ ਰਿਹਾ ਗੇਟ/ ਵੋਟ ਦਰਜ ਕਰਵਾਉਣ ਆਏ ਲੋਕ ਹੋਏ ਪਰੇਸ਼ਾਨ/ ਬੀਐਲਓ ਨੂੰ ਗੱਡੀਆਂ ’ਚ ਬੈਠ ਕੇ ਕਰਨਾ ਪਿਆ ਕੰਮ

0
1

ਚੋਣ ਕਮਿਸ਼ਨ ਦੀਆਂ ਹਦਾਇਤਾਂ ਉਤੇ ਫਤਿਹਗੜ੍ਹ ਚੂੜੀਆਂ ਦੇ ਐਲ.ਐਮ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਵੋਟਿੰਗ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾਣਾ ਸੀ, ਜਿੱਥੇ ਕਾਫੀ ਗਿਣਤੀ ਵਿਚ ਲੋਕ ਪਹੁੰਚੇ ਪਰ ਸਕੂਲ ਗੇਟ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਚਲਦਿਆਂ ਬੀ.ਐਲ.ਓ. ਨੂੰ ਗੇਟ ਦੇ ਬਾਹਰ ਆਪਣੀਆਂ ਗੱਡੀਆਂ ਵਿੱਚ ਬੈਠ ਕੇ ਵੋਟਿੰਗ ਫਾਰਮ ਭਰਨੇ ਪਏ। ਲੋਕਾਂ ਮੁਤਾਬਕ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਸਵੇਰ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੋਣ ਇੰਚਾਰਜ ਰਾਜੀਵ ਦੁੱਗਲ ਨੇ ਕਿਹਾ ਕਿ ਘਟਨਾ ਬਾਰੇ ਫਤਿਹਗੜ੍ਹ ਚੂੜੀਆਂ ਦੇ ਐਸ.ਡੀ.ਐਮ. ਨੂੰ ਸੂਚਿਤ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here