ਪੰਜਾਬ ਪੱਟੀ ਵਿਖੇ ਪੰਜਾਬ ਬੇਲਰ ਯੂਨੀਆਨ ਦੀ ਪ੍ਰੈੱਸ ਕਾਨਫਰੰਸ/ ਰਾਣਾ ਸ਼ੂਗਰ ਮਿੱਲ ਖਿਲਾਫ ਵੱਡਾ ਸੰਘਰਸ਼ ਵਿੱਢਣ ਦਾ ਐਲਾਨ/ ਪਰਾਲੀ ਦੀ ਅਦਾਇਗੀ ਨੂੰ ਲੈ ਕੇ ਪ੍ਰਗਟਾਇਆ ਰੋਸ By admin - September 7, 2026 0 1 Facebook Twitter Pinterest WhatsApp ਪੰਜਾਬ ਬੇਲਰ ਯੂਨੀਆਨ ਵੱਲੋਂ ਪੱਟੀ ਵਿਖੇ ਪ੍ਰੈਸ ਕਾਨਫਰਸ ਕਰਕੇ ਰਾਣਾ ਸ਼ੂਗਰ ਮਿਲ ਲੋਕਾਂ ਖਿਲਾਫ ਵੱਡਾ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਆਪਣੇ ਸੰਬੋਧਨ ਵਿਚ ਪੰਜਾਬ ਬੇਲਰ ਯੂਨੀਅਨ ਦੇ ਪ੍ਰਧਾਨ ਤਲਵਿੰਦਰ ਸਿੰਘ ਮੌੜ ਨੇ ਕਿਹਾ ਕਿ ਰਾਣਾ ਸ਼ੂਗਰ ਮਿੱਲ ਵੱਲੋਂ ਪਰਾਲੀ ਦੇ ਇਕ ਕਰੋੜ 30 ਲੱਖ ਅਦਾਇਗੀ ਤੋਂ ਪਾਸਾ ਵੱਟਿਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਇਹ ਸੰਘਰਸ਼ ਵਿੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਜਰ ਬਾਏ ਫਿਊਲ ਘਰਿਆਲੇ ਵੱਲੋਂ ਇਕ ਕਰੋੜ 30 ਲੱਖ ਰੁਪਏ ਦੀ ਪਰਾਲੀ ਦਿੱਤੀ ਹੋਈ ਸੀ ਪਰ ਰਾਣਾ ਸ਼ੂਗਰ ਮਿੱਲ ਵੱਲੋਂ ਐਗਰੀਮੈਂਟ ਦੇ ਉਲਟ ਇਕ ਕਰੋੜ 30 ਲੱਖ ਰੁਪਏ ਦੀ ਪੇਮੈਂਟ ਰੋਕ ਲਈ ਹੈ, ਜਿਸ ਦੇ ਚਲਦਿਆਂ ਮੇਜਰ ਬਾਏ ਫਿਊਲ ਦੇ ਮਾਲਕ ਨਵਦੀਪ ਸਿੰਘ ਕਾਫੀ ਕਰਜੇ ਥੱਲੇ ਆ ਚੁੱਕਾ ਹੈ ਅਤੇ ਜਿਨਾਂ ਬੇਲਰਾਂ ਦੇ ਉਸਨੇ ਪੈਸੇ ਦੇਣੇ ਹਨ ਉਹ ਆਏ ਦਿਨ ਉਸ ਨਾਲ ਲੜਾਈ ਝਗੜਾ ਕਰਦੇ ਹਨ। ਉਹਨਾਂ ਕਿਹਾ ਕਿ ਜੇ ਰਾਣਾ ਸ਼ੂਗਰ ਮਿਲ ਵੱਲੋਂ 10 ਤਰੀਕ ਤੱਕ ਨਵਦੀਪ ਸਿੰਘ ਦਾ ਭੁਗਤਾਨ ਪੈਸਿਆਂ ਦਾ ਨਾਂ ਕੀਤਾ ਗਿਆ ਤਾਂ 10 ਤਰੀਕ ਤੋਂ ਬਾਅਦ ਰਾਣਾ ਸ਼ੂਗਰ ਮਿੱਲ ਲੋਕਾਂ ਦੇ ਸਾਹਮਣੇ ਪੰਜਾਬ ਬੇਲਰ ਯੂਨੀਅਨ ਅਣਮਿਥੇ ਸਮੇਂ ਲਈ ਧਰਨਾ ਦਵੇਗੀ ਅਤੇ ਮਿਲ ਵਿੱਚ ਨਾ ਕੋਈ ਪਰਾਲੀ ਦਾ ਟਰਾਲਾ ਆਉਣ ਦਿੱਤਾ ਜਾਵੇਗਾ ਤੇ ਨਾ ਹੀ ਮਿਲ ਵਿੱਚੋਂ ਕਿਸੇ ਨੂੰ ਬਾਹਰ ਨਿਕਲ ਦਿੱਤਾ ਜਾਵੇਗਾ। ਇਸ ਮੌਕੇ ਮੇਜਰ ਬਾਏ ਫਿਊਲ ਦੇ ਮਾਲਕ ਨਵਦੀਪ ਸਿੰਘ ਨੇ ਹਾਕੀ ਉਹ ਜਦ ਵੀ ਰਾਣਾ ਸ਼ੂਗਰ ਮਿੱਲ ਦੇ ਅਧਿਕਾਰੀਆਂ ਤੋਂ ਆਪਣੇ ਪੈਸਿਆਂ ਦੀ ਮੰਗ ਕਰਦੇ ਹਨ ਤਾਂ ਉਹਨਾਂ ਵੱਲੋਂ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਜਦ ਉਹ ਉਹਨਾਂ ਦੀ ਮਿਲ ਵਿੱਚ ਪੈਸਿਆਂ ਨੂੰ ਲੈ ਕੇ ਮਿਲਣ ਵਾਸਤੇ ਗਏ ਤਾਂ ਅੱਗੋ ਰਾਣਾ ਸ਼ੂਗਰ ਮਿਲਦੇ ਅਧਿਕਾਰੀਆਂ ਨੇ ਇੱਕ ਝੂਠੀ ਦਰਖਾਸਤ ਦੇ ਕੇ ਉਸਦੇ ਉੱਪਰ 295ਏ ਦਾ ਮੁਕਦਮਾ ਦਰਜ ਕਰਾ ਦਿੱਤਾ ਜੋ ਕਾਫੀ ਝੂਠਾ ਸੀ। ਉਹਨਾਂ ਕਿਹਾ ਕਿ ਇਹ ਮੁਕਦਮਾ ਵੀ ਜਲਦੀ ਕਾਰਜ ਕੀਤਾ ਜਾਵੇ ਨਹੀਂ ਤਾਂ ਇਸੇ ਧਰਨੇ ਵਿੱਚ ਹੀ ਇਹ ਪ੍ਰਚਾਰ ਰੱਦ ਕਰਵਾਇਆ ਜਾਵੇਗਾ।