ਪਟਿਆਲਾ ’ਚ ਵਿਧਾਇਕ ਕੋਹਲੀ ਦੀ ਅਗਵਾਈ ’ਚ ਸਫਾਈ ਮੁਹਿੰਮ/ ਮਿਸ਼ਨ ਕਲੀਨ ਪੰਜਾਬ ਤਹਿਤ ਕੀਤੀ ਗਈ ਸਫਾਈ/ ਰੇਹੜੀਆਂ ਵਾਲਿਆਂ ਨੂੰ ਕਾਰਵਾਈ ਦੀ ਦਿੱਤੀ ਚਿਤਾਵਨੀ

0
1

ਮਿਸ਼ਨ ਕਲੀਨ ਪੰਜਾਬ ਮੁਹਿਮ ਤਹਿਤ ਅੱਜ ਪਟਿਆਲਾ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦੀ ਅਗਵਾਈ ਵਿੱਚ ਸਫਾਈ ਅਭਿਆਨ ਸ਼ੁਰੂ ਹੋਇਆ। ਇਹ ਸਫਾਈ ਅਭਿਆਨ ਪਟਿਆਲਾ ਦੇ ਸਿਵਲ ਲਾਈਨ ਥਾਣਾ ਤੋਂ ਸ਼ੁਰੂ ਹੋ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੱਕ ਚਲਾਇਆ ਗਿਆ  ਜਿਸ ਵਿੱਚ ਪਟਿਆਲਾ ਸ਼ਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਗਰ ਨਿਗਮ ਦੇ ਮਿਹਰ ਕੁੰਦਨ ਗੋਗੀਆ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰ ਪਰਸਨ ਮੈਡਮ ਰੀਨਾ ਗੁਪਤਾ ਮੁੱਖ ਤੌਰ ਤੇ ਸ਼ਾਮਿਲ ਰਹੇ।
ਇਸ ਮੌਕੇ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਮਿਸ਼ਨ ਕਲੀਨ ਪੰਜਾਬ ਸਫਾਈ ਅਭਿਆਨ ਦਾ 7ਵਾਂ ਦਿਨ ਹੈ ਜਿਸ ਤਹਿਤ ਅੱਜ ਪਟਿਆਲਾ ਦੇ ਵਿੱਚ ਵੀ ਇਹ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿਚ ਆ ਰਿਹਾ ਹੈ ਕਿ ਜਿੱਥੇ ਰੇਹੜੀਆਂ ਲੱਗਦੀਆਂ ਨੇ ਉਸਦੇ ਆਲੇ ਦੁਆਲੇ ਕੂੜਾ ਸੁੱਟਿਆ ਹੋਇਆ ਹੈ ਜਿਸ ਕਰਕੇ ਗੰਦਗੀ ਬਹੁਤ ਜਿਆਦਾ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਰੇਹੜੀਆਂ ਤੇ ਢਾਂਬੇ ਆਦਿ ਚਲਾਉਂਦੇ ਹਨ, ਉਨ੍ਹਾਂ ਨੂੰ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੂੜਾ ਸੁਟਦਾ ਫੜਿਆ ਗਿਆ, ਨਗਰ ਨਿਗਮ ਦੀ ਤਰਫੋਂ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here