ਪੰਜਾਬ ਅੰਮ੍ਰਿਤਸਰ ਪਹੁੰਚੀ ਫਿਲਮ ਰਾਵੀ ਦੇ ਕੰਢੇ ਦੀ ਸਟਾਰ ਕਾਸਟ/ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਸਮਤਕ ਹੋਈ ਟੀਮ/ ਨਵੇਂ ਪ੍ਰੋਜੈਕਟ ਦੀ ਸਫਲਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ By admin - September 6, 2026 0 1 Facebook Twitter Pinterest WhatsApp ਪੰਜਾਬੀ ਫਿਲਮ ‘ਰਾਵੀ ਦੇ ਕੰਡੇ’ ਦੀ ਸਟਾਰ ਕਾਸਟ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਸਟਾਰ ਕਾਸਟ ਟੀਮ ਨੇ ਆਪਣੇ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਗੁਰੂ ਘਰ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਵੇਂ ਪ੍ਰੋਜੈਕਟ ਦੀ ਚੜਦੀਕਲਾ ਦੀ ਅਰਦਾਸ ਕੀਤੀ ਗਈ। ਫਿਲਮ ਦੇ ਡਾਇਰੈਕਟਰ ਜਤਿੰਦਰ ਚੋਹਾਨ ਅਤੇ ਮੁਖ ਲੀਡ ਰੋਲ ਦੀ ਅਦਾਕਾਰ ਸੰਦੀਪ ਕੌਰ ਸਿੱਧੂ ਨੇ ਦੱਸਿਆ ਕਿ ਸਾਡੀ ਪੰਜਾਬੀ ਫਿਲਮ ਰਾਵੀ ਦੇ ਕੰਡੇ ਨੂੰ ਦਰਸ਼ਕਾ ਦਾ ਬਹੁਤ ਹੀ ਪਿਆਰ ਮਿਲਿਆ ਅਤੇ ਵਾਹਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਅਸੀ ਅਜ ਆਪਣੇ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਗੁਰੂ ਮਹਾਰਾਜ ਦਾ ਉਟ ਆਸਰਾ ਲੈਣ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਉਮੀਦ ਹੈ ਕਿ ਸਾਡਾ ਨਵਾਂ ਪ੍ਰੋਜੈਕਟ ਪੰਜਾਬੀ ਸੱਭਿਆਚਾਰ ਨੂੰ ਦਰਸ਼ਾਉਦਾ ਪਰਿਵਾਰਕ ਪ੍ਰੋਜੈਕਟ ਦਰਸ਼ਕਾ ਨੂੰ ਪੰਸਦ ਆਵੇਗਾ ਅਤੇ ਇਸ ਵਿਚ ਪੰਜਾਬੀ ਇੰਡਸਟ੍ਰੀ ਦੇ ਮੁਖ ਦਿਗਜ ਦਿਖਾਈ ਦੇਣਗੇ। ਇਹ ਫਿਲਮ ਮਹਿਲਾ ਸ਼ਸ਼ਕਤੀਕਰਨ ਦੇ ਅਧਾਰਿਤ ਹੈ ਅਤੇ 10 ਸਤੰਬਰ ਨੂੰ ਇਸਦੀ ਸ਼ੁਰੂਆਤ ਹੌਣ ਜਾ ਰਹੀ ਹੈ ਅਤੇ 2026 ਦੇ ਅੰਤ ਜਾਂ ਫਿਰ 2027 ਦੀ ਸ਼ੁਰੂਆਤੀ ਹਫਤੇ ਇਹ ਫਿਲਮ ਵਰਲਡਵਾਇਡ ਰੀਲਿਜ ਹੋਵੇਗੀ ਅਤੇ ਦਰਸ਼ਕਾ ਨੂੰ ਇਸਦੀ ਪਰਿਵਾਰਕ ਕਹਾਣੀ ਆਪਣੇ ਨਾਲ ਜੋੜੇਗੀ।