ਪੰਜਾਬ ਬਟਾਲਾ ਦੇ ਗਾਂਧੀ ਚੌਂਕ ’ਚ ਭਿਆਨਕ ਹਾਦਸਾ/ ਬਰੇਜਾ ਗੱਡੀ ਨੇ ਇਨੋਵਾ ਸਵਾਰਾਂ ਨੂੰ ਮਾਰੀ ਟੱਕਰ/ ਜਾਨੀ ਨੁਕਸਾਨ ਤੋਂ ਬਚਾਅ, ਪੁਲਿਸ ਕਰ ਰਹੀ ਜਾਂਚ By admin - September 6, 2026 0 2 Facebook Twitter Pinterest WhatsApp ਬਟਾਲਾ ਦੇ ਗਾਂਧੀ ਚੌਂਕ ਉਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਅੰਮ੍ਰਿਤਸਰ ਵੱਲੋਂ ਆ ਰਹੀ ਇਕ ਇਨੋਵਾ ਕਾਰ ਨੂੰ ਡੇਰਾ ਰੋਡ ਪੁਲ ਤੋਂ ਉਤਰ ਰਹੀ ਬਰੇਜਾ ਕਾਰ ਨੇ ਟੱਕਰ ਮਾਰ ਦਿੱਤੀ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਜਦਕਿ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਹਾਦਸੇ ਤੋਂ ਬਾਅਦ ਬਰੀਜ਼ਾ ਕਾਰ ਦਾ ਡਰਾਈਵਰ ਮੌਕੇ ਤੇ ਫਰਾਰ ਹੋ ਗਏ। ਇਨੋਵਾ ਕਾਰ ਸਵਾਰਾਂ ਮੁਤਾਬਕ ਬਰੀਜ਼ਾ ਗੱਡੀ ਵਿਚ ਦੋ ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਦਸਾ ਗ੍ਰਸਤ ਵਾਹਨ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।