ਪੰਜਾਬ ਸੰਗਰੂਰ ਪੁਲਿਸ ਦੀ ਤਸ਼ੱਦਦ ਮਾਮਲੇ ’ਚ ਪ੍ਰੈੱਸ ਕਾਨਫਰੰਸ/ ਮੋਹਨਜੀਤ ਸੇਰੋਂ ’ਤੇ 8 ਮਾਮਲੇ ਦਰਜ ਹੋਣ ਦਾ ਖੁਲਾਸਾ/ ਕੁੱਟਮਾਰ ਤੇ ਤਸ਼ੱਦਦ ਦੇ ਦੋਸ਼ਾਂ ਤੋਂ ਕੀਤਾ ਇਨਕਾਰ By admin - September 5, 2026 0 1 Facebook Twitter Pinterest WhatsApp ਸੰਗਰੂਰ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੋਹਨਜੀਤ ਸੈਰੋਂ ਮਾਮਲੇ ਵਚ ਅਹਿਮ ਖੁਲਾਸੇ ਕੀਤੇ ਗਏ ਹਨ। ਪੁਲਿਸ ਅਨੁਸਾਰ ਮੋਹਨਜੀਤ ਸਿੰਘ ਦੇ ਐਸ.ਡੀ.ਐਮ. ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਕਰਵਾਏ ਮੈਡੀਕਲ ਵੇਲੇ ਸਰੀਰ ‘ਤੇ ਕੋਈ ਤਾਜ਼ਾ ਸੱਟ ਦਾ ਨਿਸ਼ਾਨ ਨਹੀਂ ਪਾਇਆ ਗਿਆ ਜਦਕਿ ਡੋਪ ਟੈਸਟ ਪਾਜ਼ੀਟਿਵ ਆਏ ਸਨ। ਬਾਅਦ ਵਿੱਚ ਪੰਚਾਇਤ ਦੀ ਜ਼ਿੰਮੇਵਾਰੀ ‘ਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪਰ ਬਾਅਦ ਵਿੱਚ ਨੌਜਵਾਨ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਐਮ.ਐਲ.ਆਰ. ਵਿੱਚ ਦਰਜ ਸੱਟਾਂ ਦੇ ਸਮੇਂ ਅਤੇ ਬਿਆਨਾਂ ਵਿੱਚ ਅੰਤਰ ਸਾਹਮਣੇ ਆਇਆ ਹੈ। ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਮੈਡੀਕਲ ਰਿਕਾਰਡ ਅਤੇ ਬਿਆਨਾਂ ਦੇ ਵਖਰੇਵੇਂ ਨੂੰ ਧਿਆਨ ਵਿੱਚ ਰੱਖਦਿਆਂ ਐਸ.ਪੀ. ਹੈੱਡਕੁਆਰਟਰ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਵੀ ਪੁਲਿਸ ਅਧਿਕਾਰੀ ਦੀ ਕੁਤਾਹੀ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਗ੍ਰਿਫ਼ਤਾਰੀ ਪਿੰਡ ਵਿੱਚ ਕਿਸੇ ਵੀ ਸੰਭਾਵੀ ਟਕਰਾਅ ਨੂੰ ਰੋਕਣ ਲਈ ਇਹਤਿਆਤ ਵਜੋਂ (ਪ੍ਰੀਵੈਂਟਿਵ ਡਿਟੈਂਸ਼ਨ) ਕੀਤੀ ਗਈ ਸੀ। ਮੋਹਨਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਗੰਭੀਰ ਧਾਰਾਵਾਂ ਤਹਿਤ ਕਰੀਬ 8 ਮੁਕੱਦਮੇ ਦਰਜ ਹਨ। ਪੁਲਿਸ ਨੇ ਹਿਰਾਸਤ ਦੌਰਾਨ ਤਸ਼ੱਦਦ ਅਤੇ ਦਾੜ੍ਹੀ ਖਿੱਚਣ ਵਰਗੇ ਦੋਸ਼ਾਂ ‘ਤੇ ਮੈਡੀਕਲ ਰਿਕਾਰਡ ਦਾ ਹਵਾਲਾ ਦਿੱਤਾ। ਅਧਿਕਾਰੀਆਂ ਅਨੁਸਾਰ ਜਦੋਂ ਮੋਹਨਜੀਤ ਸਿੰਘ ਨੂੰ ਐਸ.ਡੀ.ਐਮ. ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਮੈਡੀਕਲ ਜਾਂਚ ਲਈ ਲਿਜਾਇਆ ਗਿਆ ਸੀ, ਤਾਂ ਉਸ ਵੇਲੇ ਸਰੀਰ ‘ਤੇ ਕੋਈ ਤਾਜ਼ਾ ਸੱਟ ਦਾ ਨਿਸ਼ਾਨ ਨਹੀਂ ਪਾਇਆ ਗਿਆ। ਇਸ ਤੋਂ ਇਲਾਵਾ ਉਸ ਦੇ ਦੋ ਵਾਰ ਡੋਪ ਟੈਸਟ ਕਰਵਾਏ ਗਏ, ਜੋ ਕਿ ਪਾਜ਼ੀਟਿਵ ਆਏ। ਬਾਅਦ ਵਿੱਚ ਪੰਚਾਇਤ ਦੀ ਜ਼ਿੰਮੇਵਾਰੀ ‘ਤੇ ਐਸ.ਡੀ.ਐਮ. ਅਦਾਲਤ ਤੋਂ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਬਾਅਦ ਵਿੱਚ ਜਦੋਂ ਨੌਜਵਾਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਤਾਂ ਡਾਕਟਰਾਂ ਵੱਲੋਂ ਐਮ.ਐਲ.ਆਰ. ਵਿੱਚ ਦਰਜ ਸੱਟਾਂ ਦੇ ਸਮੇਂ ਅਤੇ ਬਿਆਨਾਂ ਵਿੱਚ ਅੰਤਰ ਸਾਹਮਣੇ ਆਇਆ ਹੈ। ਐਕਸ-ਰੇ ਅਤੇ ਸੀ.ਟੀ. ਸਕੈਨ ਦੀਆਂ ਰਿਪੋਰਟਾਂ ਨਾਰਮਲ ਪਾਈਆਂ ਗਈਆਂ ਹਨ ਅਤੇ ਸਿਰ ਜਾਂ ਚਿਹਰੇ ‘ਤੇ ਕੋਈ ਝਰੀਟ ਨਹੀਂ ਮਿਲੀ। ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਮੈਡੀਕਲ ਰਿਕਾਰਡ ਅਤੇ ਬਿਆਨਾਂ ਦੇ ਵਖਰੇਵੇਂ ਨੂੰ ਧਿਆਨ ਵਿੱਚ ਰੱਖਦਿਆਂ ਐਸ.ਪੀ. ਹੈੱਡਕੁਆਰਟਰ ਵੱਲੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਵੀ ਪੁਲਿਸ ਅਧਿਕਾਰੀ ਦੀ ਕੁਤਾਹੀ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।