ਧਾਰੀਵਾਲ ’ਚ ਚੋਰਾਂ ਨੇ ਮੰਦਰ ਨੂੰ ਬਣਾਇਆ ਨਿਸ਼ਾਨਾ/ ਮੋਟਰ ਸਾਈਕਲ, 20 ਹਜ਼ਾਰ ਤੇ ਮੋਬਾਈਲ ਲੈ ਉੱਡੇ ਚੋਰ/ ਪੀੜਤ ਪੰਡਤ ਨੇ ਪੁਲਿਸ ਤੋਂ ਮੰਗਿਆ ਇਨਸਾਫ

0
1

 

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਚ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਵਿਚ ਚੋਰਾਂ ਵੱਲੋਂ ਪਰਸ਼ੂਰਾਮ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਾਤ ਵੇਲੇ ਮੰਦਰ ਵਿਚ ਦਾਖਲ ਹੋਏ ਚੋਰ ਪੰਡਿਤ ਦਾ ਮੋਟਰਸਾਈਕਲ,  20 ਹਜ਼ਾਰ ਰੁਪਏ ਨਗਦੀ ਅਤੇ ਇਕ ਮੋਬਾਇਲ ਫੋਨ ਚੋਰੀ ਕਰ ਕੇ ਫਰਾਰ ਹੋ ਗਏ। ਪੀੜਤ ਹੈਪੀ ਪੰਡਤ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਕਾਬੂ ਕਰ ਕੇ ਚੋਰੀ ਹੋਇਆ ਸਾਮਾਨ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
ਹੈਪੀ ਪੰਡਿਤ ਮੁਤਾਬਕ ਉਸ ਦੇ ਪਿਤਾ ਬਿਮਾਰ ਹਨ ਅਤੇ ਅਰਸੇ ਤੋਂ ਮੰਜੇ ’ਤੇ ਪਏ ਹਨ। ਜਦਕਿ ਮਾਂ ਦਾ ਵੀ ਡਿੱਗ ਕੇ ਚੂਲਾ ਟੁੱਟ ਗਿਆ ਹੈ ਅਤੇ ਉਹ ਸੱਤ ਜੀਆਂ ਦੇ ਪਰਿਵਾਰ ਨੂੰ ਇਕੱਲਾ ਪਾਲ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੇ ਚੋਰੀ ਹੋਏ 20 ਹਜ਼ਾਰ ਰੁਪਏ ਕਰਜ਼ੇ ਦੀ ਕਿਸ਼ਤ ਤਾਰਨ ਲਈ ਸੁਨਿਆਰੇ ਕੋਲੋਂ ਵਿਆਜ਼ ਉਤੇ ਲਏ ਸਨ। ਉਸ ਨੇ ਪੁਲਿਸ ਪ੍ਰਸ਼ਾਸਨ ਅੱਗੇ  ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਕੇ ਉਸ ਦਾ ਮੋਟਰਸਾਈਕਲ ਅਤੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਤਾਂ ਜੋ ਉਹ ਆਪਣੇ ਪਰਿਵਾਰ ਦਾ ਠੀਕ ਢੰਗ ਨਾਲ ਪਾਲਣ ਪੋਸ਼ਣ ਕਰ ਸਕੇ।

LEAVE A REPLY

Please enter your comment!
Please enter your name here