ਪੰਜਾਬ ਪੱਟੀ ਦੇ ਪਿੰਡ ਲੌਕਾ ਰਾਣਾ ਸ਼ੂਗਰ ਮਿੱਲ ਦੇ ਬਾਹਰ ਧਰਨਾ/ ਬਕਾਇਆ ਪੈਸਿਆਂ ਦੀ ਅਦਾਇਗੀ ਦੀ ਮੰਗ/ ਮੰਗ ਨਾ ਮੰਨੇ ਜਾਣ ਤਕ ਸੰਘਰਸ਼ ਜਾਰੀ ਰੱਖਣ ਐਲਾਨ By admin - September 4, 2026 0 3 Facebook Twitter Pinterest WhatsApp ਬੇਲਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਦੀ ਅਗਵਾਈ ਹੇਠ ਬੇਲਰਾਂ ਦੀਆਂ ਲੰਬੇ ਸਮੇਂ ਤੋਂ ਰੁਕੀਆਂ ਅਦਾਇਗੀਆਂ ਨੂੰ ਲੈ ਕੇ ਰਾਣਾ ਸ਼ੂਗਰ ਮਿੱਲ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਬੇਲਰਾਂ ਨੂੰ ਉਨ੍ਹਾਂ ਦੀ ਬਣਦੀ ਰਕਮ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮਿੱਲ ਪ੍ਰਬੰਧਨ ਤੋਂ ਬਕਾਇਆ ਰਕਮ ਦੀ ਅਦਾਇਗੀ ਜਲਦ ਕਰਨ ਦੀ ਮੰਗ ਕੀਤੀ। ਰਾਣਾ ਗਰੁੱਪ ਦੇ ਲੀਗਲ ਅਧਿਕਾਰੀ ਮੁਤਾਬਕ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ, ਇਸ ਲਈ ਧਰਨਾ ਲਗਾਉਣ ਦੀ ਬਜਾਏ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਧਰਨੇ ਦੌਰਾਨ ਬੇਲਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਨੇ ਕਿਹਾ ਕਿ ਬੇਲਰ ਮਾਲਕਾਂ ਅਤੇ ਯੂਨੀਅਨ ਨਾਲ ਜੁੜੇ ਲੋਕਾਂ ਦੀਆਂ ਅਦਾਇਗੀਆਂ ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਮਿੱਲ ਪ੍ਰਬੰਧਨ ਨਾਲ ਗੱਲਬਾਤ ਕਰਨ ਦੇ ਬਾਵਜੂਦ ਮਸਲੇ ਦਾ ਪੱਕਾ ਹੱਲ ਨਹੀਂ ਹੋ ਸਕਿਆ, ਜਿਸ ਕਾਰਨ ਯੂਨੀਅਨ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਦੂਜੇ ਪਾਸੇ ਰਾਣਾ ਗਰੁੱਪ ਦੇ ਲੀਗਲ ਅਫਸਰ ਵੱਲੋਂ ਧਰਨੇ ਨੂੰ ਲੈ ਕੇ ਆਪਣਾ ਪੱਖ ਰੱਖਦਿਆਂ ਕਿਹਾ ਗਿਆ ਕਿ ਮਿੱਲ ਦੇ ਬਾਹਰ ਲਗਾਇਆ ਗਿਆ ਇਹ ਧਰਨਾ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੇਲਰਾਂ ਨਾਲ ਸਬੰਧਤ ਅਦਾਇਗੀ ਦਾ ਮਾਮਲਾ ਪਹਿਲਾਂ ਹੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਸਬੰਧੀ ਕੋਰਟ ਕੇਸ ਚੱਲ ਰਿਹਾ ਹੈ। ਰਾਣਾ ਗਰੁੱਪ ਦੇ ਲੀਗਲ ਅਫਸਰ ਨੇ ਕਿਹਾ ਕਿ ਜਦੋਂ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਤਾਂ ਧਰਨਾ ਲਗਾਉਣ ਦੀ ਬਜਾਏ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਿੱਲ ਪ੍ਰਬੰਧਨ ਵੱਲੋਂ ਮਾਮਲੇ ਸਬੰਧੀ ਆਪਣਾ ਪੱਖ ਅਦਾਲਤ ਵਿੱਚ ਰੱਖਿਆ ਜਾ ਰਿਹਾ ਹੈ। ਇਸ ਮੌਕੇ ਬੇਲਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਆਪਣੇ ਹੱਕਾਂ ਅਤੇ ਬਕਾਇਆ ਅਦਾਇਗੀਆਂ ਲਈ ਸੰਘਰਸ਼ ਜਾਰੀ ਰੱਖਣਗੇ। ਦੋਵਾਂ ਧਿਰਾਂ ਵੱਲੋਂ ਆਪਣੇ-ਆਪਣੇ ਪੱਖ ਸਾਹਮਣੇ ਰੱਖੇ ਜਾਣ ਕਾਰਨ ਹੁਣ ਇਸ ਮਾਮਲੇ ਦੇ ਹੱਲ ਲਈ ਅਦਾਲਤੀ ਕਾਰਵਾਈ ਅਹਿਮ ਰਹੇਗੀ।