ਫਰੀਦਕੋਟ ’ਚ ਧਰਨਾਕਾਰੀ ਕਿਸਾਨਾਂ ਦਾ ਵੱਡਾ ਐਲਾਨ/ ਰੋਜ਼ਾਨਾ ਗ੍ਰਿਫਤਾਰੀਆਂ ਦੇਣ ਦੇ ਸਿਲਸਿਲਾ ਸ਼ੁਰੂ/ 9 ਸਤੰਬਰ ਤੱਕ ਚੱਲੇਗਾ ਗ੍ਰਿਫਤਾਰੀਆਂ ਦਾ ਸਿਲਸਿਲਾ

0
1

 

ਪਿਛਲੇ ਪੰਜ ਮਹੀਨਿਆਂ ਤੋਂ ਫਰੀਦਕੋਟ ਦੇ ਲੈਂਡ ਮਾਰਗੇਜ਼ ਬੈਂਕ ਦੇ ਬਾਹਰ ਧਰਨਾ ਦੇ ਰਹੇ ਕਿਸਾਨਾਂ ਨੇ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਮੰਗਾਂ ਨਾ ਮੰਨਣ ਤੋਂ ਨਾਰਾਜ਼ ਕਿਸਾਨਾਂ ਨੇ ਰੋਜ਼ਾਨਾ 21 ਕਿਸਾਨਾਂ ਦੇ ਗ੍ਰਿਫਤਾਰੀਆਂ ਦੇਣ ਦਾ ਐਲਾਨ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਲੰਮੇ ਸਮੇਂ ਤੋਂ ਅੜੀਅਲ ਵਤੀਰਾ ਅਪਨਾ ਰਹੀ ਹੈ, ਜਿਸ ਦੇ ਚਲਦਿਆਂ ਕਿਸਾਨਾਂ ਨੂੰ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਕਰਨਾ ਪੈ ਰਿਹਾ ਹੈ।  ਕਿਸਾਨਾਂ ਨੇ ਕਿਹਾ ਕਿ ਧਰਨਾਕਾਰੀ ਕਿਸਾਨਾਂ ਚੋਂ ਰੋਜ਼ਾਨਾ 21 ਕਿਸਾਨਾਂ ਵੱਲੋਂ ਐਸਜੀਐਮ ਦਫ਼ਤਰ ਪੁੱਜ ਕੇ ਆਪਣੀਆਂ ਗ੍ਰਿਫਤਾਰੀਆਂ ਦੇਣਗੇ ਅਤੇ ਇਹ ਸਿਲਸਿਲਾ 9 ਸਿਤੰਬਰ ਤੱਕ ਲਗਾਤਾਰ ਜਾਰੀ ਰਹੇਗਾ।
ਕਿਸਾਨਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਧਰਨੇ ਨੂੰ ਪੰਜ ਮਹੀਨੇ ਪੂਰੇ ਹੋ ਚੁੱਕੇ ਹਨ ਪਰ ਨਾ ਤਾਂ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾ ਸਬੰਧੀ ਕੋਈ ਧਿਆਨ ਦਿੱਤਾ ਜਾ ਰਿਹਾ ਨਾ ਹੀ ਬੈਂਕ ਅਧਿਕਾਰੀਆਂ ਯਾ ਪ੍ਰਸ਼ਾਸਨ ਵੱਲੋਂ ਕੋਈ ਗਲਬਾਤ ਦਾ ਰਾਹ ਕੱਢਿਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸਪੀਕਰ ਕੁਲਤਾਰ ਸੰਧਵਾ ਦੀ ਕੋਠੀ ਦਾ ਘੇਰਾਓ ਕਰਨ ਦਾ ਐਲਾਨ ਕੀਤਾ ਸੀ ਪਰ ਪੁਲਿਸ ਵੱਲੋਂ ਕਿਸਾਨਾਂ ਨੂੰ ਇਕੱਠੇ ਹੋਣ ਤੋਂ ਪਹਿਲਾ ਹੀ ਹਿਰਾਸਤ ਚ ਲੈ ਲਿਆ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀ ਦੇ ਆਗੂ ਜਗਜੀਤ ਸਿੰਘ ਡੱਲੇਵਾਲਾ ਦੇ ਫੈਸਲੇ ਮੁਤਾਬਿਕ ਐਲਾਨ ਕੀਤਾ ਗਿਆ ਹੈ ਕੇ ਰੋਜ਼ਾਨਾ 21 ਕਿਸਾਨ ਆਪਣੀਆਂ ਗ੍ਰਿਫਤਾਰੀਆਂ ਦੇਣਗੇ।
ਇਸ ਸਬੰਧੀ ਜ਼ਿਲ੍ਹਾ ਪ੍ਰਧਾਨਾ ਇੰਦਰਜੀਤ ਸਿੰਘ ਘਨੀਆ ਨੇ ਪ੍ਰੈੱਸ ਕਾਨਫਰੰਸ ਨੂੰ ਦੱਸਿਆ ਕੇ ਜਿਸ ਤਰੀਕੇ ਨਾਲ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਨੂੰ ਵੱਖ ਵੱਖ ਜਗ੍ਹਾਵਾਂ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਜ਼ੇਕਰ ਸਰਕਾਰ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੀ ਚਾਹੁੰਦੀ ਹੈ ਤਾਂ ਉਨ੍ਹਾਂ ਦੀ ਜਥੇਬੰਦੀ ਨੇ ਫ਼ੈਸਲਾ ਲਿਆ ਹੈ ਕੇ ਧਰਨਾਕਾਰੀ ਕਿਸਾਨਾਂ ਚੋਂ ਰੋਜ਼ਾਣਾ 21 ਕਿਸਾਨਾਂ ਵੱਲੋਂ SDM ਦਫ਼ਤਰ ਪੁੱਜ ਕੇ ਆਪਣੀਆਂ ਗ੍ਰਿਫਤਾਰੀਆਂ ਦੇਣਗੇ ਅਤੇ ਇਹ ਸਿਲਸਿਲਾ 9 ਸਿਤੰਬਰ ਤੱਕ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕੇ ਬੈੰਕਾਂ ਵੱਲੋਂ ਜੋ ਕਿਸਾਨਾਂ ਦੇ ਕਰਜ਼ ਲੈਣ ਸਮੇ ਲਏ ਜਾਣ ਵਾਲੇ ਚੈੱਕਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਜਿਨੀ ਦੇਰ ਇਹ ਚੈੱਕ ਵਾਪਿਸ ਨਹੀਂ ਕੀਤੇ ਜਾਂਦੇ, ਵਨ ਟਾਈਮ ਸੇਟੇਲਮੈਂਟ ਨਹੀਂ ਕੀਤੀ ਜਾਂਦੀ ਅਤੇ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਹੋਏ ਸਮਾਨ ਦੇ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾਂਦੀ ਤਦ ਤੱਕ ਉਹ ਆਪਣਾ ਸੰਘਰਸ਼ ਜ਼ਾਰੀ ਰੱਖਣਗੇ।

LEAVE A REPLY

Please enter your comment!
Please enter your name here