ਪੰਜਾਬ ਤਰਨ ਤਾਰਨ ’ਚ ਔਰਤ ਦਾ ਲੁੱਟ ਬਾਦ ਕਤਲ/ ਕਰੰਟ ਲਾ ਕੇ ਉਤਾਰਿਆ ਮੌਤ ਦੇ ਘਾਟ/ ਗਹਿਣੇ ਤੇ ਨਕਦੀ ਲੈ ਕੇ ਫਰਾਰ, ਪੁਲਿਸ ਕਰ ਰਹੀ ਜਾਂਚ By admin - August 29, 2026 0 4 Facebook Twitter Pinterest WhatsApp ਤਰਨਤਾਰਨ ਦੇ ਪਿੰਡ ਮੱਲੀਆਂ ਕਲਾਂ ਵਿਖੇ ਅਣਪਛਾਤਿਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਔਰਤ ਦਾ ਕਤਲ ਕਰਨ ਬਾਅਦ ਲੁੱਟ ਦੀ ਵਾਰਦਾਤ ਅੰਜ਼ਾਮ ਦੇਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਹੈ। ਮ੍ਰਿਤਕਾ ਔਰਤ ਦੀ ਪਛਾਣ 38 ਸਾਲਾ ਕੁਲਦੀਪ ਕੌਰ ਵਜੋਂ ਹੋਈ ਹੈ। ਘਟਨਾ ਵੇਲੇ ਮ੍ਰਿਤਕਾ ਦਾ ਪਤੀ ਤੇ ਪੁੱਤਰ ਘਰੋਂ ਬਾਹਰ ਗਏ ਹੋਏ ਸੀ। ਇਸੇ ਦੌਰਾਨ ਘਰ ਅੰਦਰ ਦਾਖਲ ਹੋਏ ਅਪਛਾਤਿਆਂ ਨੇ ਪਹਿਲਾਂ ਕਰੰਟ ਲਾ ਕੇ ਬੇਰਹਿਮੀ ਨਾਲ ਕਤਲ ਕੀਤਾ ਅਤੇ ਫਿਰ ਘਰ ਅੰਦਰ ਪਈ 70 ਹਜ਼ਾਰ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਪਤੀ ਸਾਬਕਾ ਫੌਜੀ ਲਖਵਿੰਦਰ ਸਿੰਘ ਉਰਫ ਲੱਖੀ ਮੁਤਾਬਕ ਘਰ ਵਿੱਚੋਂ ਲਗਭਗ 70,000 ਰੁਪਏ ਦੀ ਨਕਦੀ, ਸੋਨੇ ਦੀਆਂ ਵਾਲੀਆਂ, ਇੱਕ ਚੇਨ ਅਤੇ ਇੱਕ ਅੰਗੂਠੀ ਗਾਇਬ ਹੈ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਮੁਤਾਬਕ ਦੋ ਅਣਪਛਾਤੇ ਇੱਕ ਬਾਈਕ ‘ਤੇ ਸਵਾਰ ਹੋ ਕੇ ਸਵੇਰੇ ਲਗਭਗ 10:52 ਵਜੇ ਘਰ ਵਿੱਚ ਦਾਖਲ ਹੋਏ ਅਤੇ ਲਗਭਗ 11:20 ਵਜੇ ਚਲੇ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਸ਼ਿਵ ਦਰਸ਼ਨ ਸਿੰਘ ਅਤੇ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਪੁਲਿਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।