ਪੰਜਾਬ ਮੋਗਾ ’ਚ ਅਚਾਨਕ ਵਾਪਰੇ ਹਾਦਸੇ ਦੌਰਾਨ ਨੌਜਵਾਨ ਜ਼ਖਮੀ/ ਚਾਲਕ ਦੀ ਸਿਹਤ ਵਿਗੜਣ ਕਾਰਨ ਵਾਪਰਿਆ ਹਾਦਸਾ/ ਪੁਲਿਸ ਨੇ ਦੋਵਾਂ ਨੂੰ ਹਸਪਤਾਲ ਪਹੁੰਚਾ ਕੇ ਜਾਂਚ ਆਰੰਭੀ By admin - August 29, 2026 0 2 Facebook Twitter Pinterest WhatsApp ਮੋਗਾ ਦੇ ਲੁਧਿਆਣਾ ਰੋਡ ਤੇ ਅੱਜ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਮੋਟਰ ਸਾਇਕਲ ਤੇ ਜਾ ਰਹੇ ਨੌਜਵਾਨ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਨੌਜਵਾਨ ਦੀ ਅਚਾਨਕ ਸਿਹਤ ਵਿਗੜਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਜਖਮੀਆਂ ਦੀ ਪਛਾਣ ਮਨਦੀਪ ਸਿੰਘ ਅਤੇ ਰਵੀ ਸਿੰਘ ਵਾਸੀ ਬੁੱਕਣ ਖਾ ਵਾਲਾ, ਜਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਉਹ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚੇ ਕੇ ਜਾਂਚ ਆਰੰਭ ਦਿੱਤੀ ਹੈ। ਮੋਗਾ-ਲੁਧਿਆਣਾ ਹਾਈਵੇਅ ‘ਤੇ ਤਾਇਨਾਤ ਰੋਡ ਸੇਫਟੀ ਫੋਰਸ ਦੇ ਕਾਂਸਟੇਬਲ ਰਵੀ ਕੁਮਾਰ ਅਤੇ ਤਰਨਜੀਤ ਸਿੰਘ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਸੂਚਨਾ ਮਿਲੀ ਕਿ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਹਾਦਸਾਗ੍ਰਸਤ ਹੋ ਗਏ ਹਨ ਅਤੇ ਮਹਿਣਾ ਪੁਲਿਸ ਸਟੇਸ਼ਨ ਤੋਂ ਪਰੇ ਸੜਕ ‘ਤੇ ਜ਼ਖਮੀ ਪਏ ਹਨ। ਸੂਚਨਾ ਮਿਲਣ ‘ਤੇ, ਟੀਮ ਤੁਰੰਤ ਮੌਕੇ ‘ਤੇ ਪਹੁੰਚੀ, ਜ਼ਖਮੀਆਂ ਦਾ ਇਲਾਜ ਕੀਤਾ ਅਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਮੋਗਾ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਐਮਰਜੈਂਸੀ ਰੂਮ ਦੇ ਡਾਕਟਰਾਂ ਅਤੇ ਸਟਾਫ਼ ਨੇ ਦੋਵਾਂ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ। ਰੋਡ ਸੇਫਟੀ ਫੋਰਸ ਕਰਮਚਾਰੀਆਂ ਮੁਤਾਬਕ ਮੋਟਰਸਾਈਕਲ ਚਲਾ ਰਿਹਾ ਮਨਦੀਪ ਸਿੰਘ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਦੇ ਚਲਦਿਆਂ ਮੋਟਰ ਸਾਇਕਲ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ।