ਫਰੀਦਕੋਟ ਜੇਲ੍ਹ ’ਚ ਭੈਣਾਂ ਨੇ ਭਰਾਵਾਂ ਨੂੰ ਬੰਨ੍ਹ ਰੱਖੜੀ/ਪ੍ਰਸ਼ਾਸਨ ਨੇ ਜੇਲ੍ਹ ਅੰਦਰ ਰੱਖੜੀ ਬੰਨ੍ਹਣ ਦਾ ਦਿੱਤਾ ਮੌਕਾ/ ਭੈਣਾਂ ਨੇ ਜੇਲ੍ਹ ਪ੍ਰਸਾਸ਼ਨ ਦਾ ਕੀਤਾ ਧੰਨਵਾਦ

0
3

ਰੱਖੜੀ ਦਾ ਤਿਉਹਾਰ ਜਿਸ ਦਾ ਹਰ ਭੈਣ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਕਿ ਰੱਖੜੀ ਵਾਲੇ ਦਿਨ ਉਹ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨਣ ਅਤੇ ਉਹਨਾਂ ਤੋਂ ਆਪਣੀ ਸੁਰੱਖਿਆ ਅਤੇ ਪਿਆਰ ਦਾ ਵਾਅਦਾ ਲੈਣ ਪਰ ਕਈ ਕਾਰਨਾਂ ਦੇ ਕਰਕੇ ਜਾਂ ਅਪਰਾਧ ਕਰਨ ਦੇ ਚਲਦੇ ਜਿੰਨਾ ਭੈਣਾਂ ਦੇ ਭਰਾ ਅੱਜ ਜੇਲਾਂ ਵਿੱਚ ਬੰਦ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਇੱਕ ਮੌਕਾ ਦਿੱਤਾ ਕਿ ਉਹ ਜੇਲ ਦੀ ਡਿਓੜੀ ਦੇ ਅੰਦਰ ਆਪਣੇ ਭਰਾਵਾਂ ਦੇ ਰੂਬਰੂ ਹੋ ਕੇ ਉਹਨਾਂ ਦੇ ਰੱਖੜੀ ਬੰਨ ਸਕਣ ਅਤੇ ਪਰਿਵਾਰਕ ਮੈਂਬਰਾਂ ਸਮੇਤ ਉਹਨਾਂ ਨਾਲ ਬੈਠ ਕੇ ਗੱਲਬਾਤ ਕਰ ਸਕਣਗੇ। ਇਸ ਤਹਿਤ ਅੱਜ ਫਰੀਦਕੋਟ ਦੀ ਮਾਡਰਨ ਜੇਲ ਵਿੱਚ ਵੀ ਰੱਖੇ ਰੱਖੜੀ ਦੇ ਤਿਉਹਾਰ ਦੇ ਮੌਕੇ ਕਰੀਬ 500 ਤੋਂ ਜਿਆਦਾ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨੀ ਅਤੇ ਉਹਨਾਂ ਨਾਲ ਬੈਠ ਕੇ ਕੁਝ ਸਮਾਂ ਬਿਤਾਇਆ ਜਿਸ ਦੌਰਾਨ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਸਨ।
ਇਸ ਮੌਕੇ ਕਈ ਜਜ਼ਬਾਤੀ ਪਲ ਵੀ ਦੇਖਣ ਨੂੰ ਮਿਲੇ ਜਦੋਂ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨਦੇ ਹੋਏ ਅੱਖਾਂ ਭਰ ਆਈਆਂ ਨਾਲ ਹੀ ਕਾਮਨਾ ਕਰਦੀਆਂ ਦਿਖਾਈ ਦਿੱਤੀਆਂ ਕਿ ਉਨ੍ਹਾਂ ਦੇ ਭਰਾ ਜਲਦ ਆਪਣੀਆਂ ਸਜ਼ਾਵਾਂ ਖਤਮ ਕਰਕੇ ਆਪਣੇ ਪਰਿਵਾਰਾਂ ਵਿੱਚ ਸ਼ਾਮਿਲ ਹੋਣ ਦੂਜੇ ਪਾਸੇ ਜੇਲ ਵਿੱਚ ਕਿਸੇ ਵੀ ਅਪਰਾਧ ਦੇ ਚਲਦੇ ਬੰਦ ਕੈਦੀਆਂ ਵੱਲੋਂ ਵੀ ਆਪਣੇ ਕੀਤੇ ਤੇ ਪਛਤਾਵਾ ਕਰਦੇ ਹੋਏ ਅੱਜ ਪ੍ਰਣ ਕੀਤਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਜਦੋਂ ਬਾਹਰ ਆਉਣਗੇ ਤਾਂ ਕਦੀ ਵੀ ਦੁਬਾਰਾ ਅਜਿਹਾ ਅਪਰਾਧ ਨਹੀਂ ਕਰਨਗੇ ਕਿ ਆਪਣੇ ਪਰਿਵਾਰ ਤੋਂ ਵਿਛੜਨਾ ਪਵੇ। ਇਸ ਮੌਕੇ ਜੇਲ ਪ੍ਰਬੰਧਕਾਂ ਵੱਲੋਂ ਜੇਲ ਵਿੱਚ ਬੰਦ ਕੈਦੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜਿੱਥੇ ਉਹਨਾਂ ਨੂੰ ਮਿਠਾਈ ਵੀ ਜੇਲ ਦੇ ਅੰਦਰੋਂ ਹੀ ਮਿਲੀ ਕਿਉਂਕਿ ਸੁਰੱਖਿਆ ਦੇ ਚਲਦੇ ਕਿਸੇ ਨੂੰ ਇਜਾਜਤ ਨਹੀਂ ਦਿੱਤੀ ਗਈ ਕੇ ਉਹ ਬਾਹਰੋਂ ਸਮਾਨ ਲੈਕੇ ਅੰਦਰ ਆਉਣ।
ਇਸ ਮੋਕੇ ਜੇਲ ਸੁਪਰਡੈਂਟ ਇਕਬਾਲ ਸਿੰਘ ਭੁੱਲਰ ਨੇ ਕਿਹਾ ਕਿ ਡੀਜੀਪੀ ਜੇਲ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਜ ਜੇਲ ਦੇ ਅੰਦਰ ਰੱਖੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਜੇਲ ਵਿੱਚ ਬੰਦ ਕੈਦੀਆਂ ਨੂੰ ਉਹਨਾਂ ਦੇ ਭੈਣਾਂ ਵੱਲੋਂ ਰੱਖੜੀ ਬੰਨੀ ਗਈ ਅਤੇ ਉਸਦੇ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਆਪਣੇ ਭਰਾਵਾਂ ਨੂੰ ਜਾਂ ਬੇਟੇ ਨੂੰ ਮਿਲ ਸਕਣਗੇ ਜਿੱਥੇ ਉਹਨਾਂ ਨੂੰ 15 ਤੋਂ 20 ਮਿੰਟ ਦਾ ਸਮਾਂ ਦਿੱਤਾ ਜਾਏਗਾ ਕਿ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਬੈਠ ਕੇ ਗੱਲਬਾਤ ਕਰ ਸਕਣ ਅਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਸਕਣ ਉਹਨਾਂ ਕਿਹਾ ਕਿ ਸੁਰੱਖਿਆ ਦੇ ਪ੍ਰਬੰਧ ਅਤੇ ਭੈਣਾਂ ਨੂੰ ਆਉਣ ਤੇ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਜੇਲ੍ਹ ਚ ਰੱਖੜੀ ਬੰਨ੍ਹਣ ਆਈਆਂ ਭੈਣਾਂ ਅਤੇ ਕੈਂਦੀਆ ਨੇ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸਾਸ਼ਨ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here