ਭੁਲੱਥ ਪਹੁੰਚੇ ਸੁਖਪਾਲ ਖਹਿਰਾ ਨੇ ਘੇਰੀ ਸਰਕਾਰ/ ਜ਼ਮੀਨ ਦੀ ਬੋਲੇ ’ਚ ਖਪਲੇਬਾਜ਼ੀ ਦੇ ਇਲਜ਼ਾਮ/ ਢਾਈ ਕਰੋੜ ਦੀ ਥਾਂ 55 ਲੱਖ ’ਚ ਦੇਣ ਦੇ ਇਲਜ਼ਾਮ

0
1

ਭੁਲੱਥ ਵਿਖੇ ਕੋਆਪਰੇਟਿਵ ਸੁਸਾਇਟੀ ਦੇ ਦਫਤਰ ਦੀ ਬੋਲੀ ਦਾ ਮੁੱਦਾ ਗਰਮਾ ਗਿਆ ਹੈ। ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਮੌਕੇ ਤੇ ਲਾਈਵ ਹੁੰਦਿਆਂ ਭੁਲੱਥ ਤਹਿਸੀਲਦਾਰ ਉਤੇ ਸਥਾਨਕ ਆਪ ਆਗੂ ਦੀ ਮਿਲੀਭੁਗਤ ਨਾਲ ਕੋਆਪਰੇਟਿਵ ਸੁਸਾਇਟੀ ਦਾ ਦਫਤਰ ਮਹਿਜ਼ 55 ਲੱਖ ਵਿਚ ਨਿਲਾਮ ਕਰਨ ਦੇ ਇਲਜ਼ਾਮ ਲਾਏ ਹਨ। ਸੁਖਪਾਲ ਖਹਿਰਾ ਮੁਤਾਬਕ ਇਸ ਦੀ ਨਿਲਾਮੀ ਵੇਲੇ ਹੋਰ ਕਈ ਲੋਕ ਬੋਲੀ ਦੇਣਾ ਚਾਹੁੰਦੇ ਸੀ, ਜਿਨ੍ਹਾਂ ਨੂੰ ਅੰਦਰ ਨਹੀਂ ਵੜਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਢਾਈ ਕਰੋੜ ਦੀ ਜਾਇਦਾਦ ਨੂੰ ਮਹਿਜ਼ 55 ਲੱਖ ਵਿਚ ਨਿਲਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਭੁਲੱਥ ਦੇ ਐਸਐਚਓ ਉਤੇ ਅਸਲ ਬੋਲੀਕਾਰਾਂ ਨੂੰ ਨਿਲਾਮੀ ਵਾਲੀ ਥਾਂ ’ਤੇ ਦਾਖ਼ਲ ਹੋਣ ਤੋਂ ਰੋਕਣ ਦੇ ਇਲਜ਼ਾਮ ਵੀ ਲਾਏ।  ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਵੀ ਬੋਲੀ ਵਿਚ ਸ਼ਾਮਲ ਹੋਣ ਤੋਂ ਰੋਕੇ ਜਾਣ ਦੀ ਗੱਲ ਕਹੀ ਹੈ।

LEAVE A REPLY

Please enter your comment!
Please enter your name here